ਮੁੰਬਈ- ਬਾਲੀਵੁੱਡ ਅਭਿਨੇਤਰੀਆਂ ਕਿਸੇ ਨਾ ਕਿਸੇ ਪਾਰਟੀ ਜਾਂ ਈਵੈਂਟਸ 'ਚ ਜਾਂਦੀਆਂ ਹਨ। ਇਨ੍ਹਾਂ ਪਾਰਟੀਜ਼ 'ਚ ਉਹ ਵਧੀਆ ਡਰੈੱਸਿਸ, ਸ਼ਾਨਦਾਰ ਮੇਕਅਪ ਅਤੇ ਹਾਈ ਹੀਲਸ ਪਾ ਕੇ ਸ਼ਿਰਕਤ ਕਰਦੀਆਂ ਹਨ। ਹਾਲਾਂਕਿ ਕਦੇ-ਕਦੇ ਹਾਈ ਹੀਲਸ ਜਾਂ ਲੰਬੀਆਂ ਡਰੈੱਸਿਸ ਉਨ੍ਹਾਂ ਲਈ ਮੁਸੀਬਤ ਬਣ ਜਾਂਦੀਆਂ ਹਨ, ਜਿਸ ਕਾਰਨ ਉਹ ਉਪਸ ਮੁਮੈਂਟ ਦਾ ਸ਼ਿਕਾਰ ਹੋ ਜਾਂਦੀਆਂ ਹਨ। ਆਮਤੌਰ 'ਤੇ ਡਿੱਗਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਕਿਸੇ ਨਾਲ ਵੀ ਇਹ ਘਟਨਾ ਹੋ ਸਕਦੀ ਹੈ ਅਤੇ ਇਹ ਘਟਨਾ ਜਦੋਂ ਲੱਖਾਂ-ਕਰੋੜਾਂ ਦਰਸ਼ਕਾਂ ਦੇ ਸਾਹਮਣੇ ਸੈਲੀਬ੍ਰਿਟੀਜ਼ ਨਾਲ ਹੋ ਜਾਵੇ ਤਾਂ ਅਸਹਿਜ ਕਰ ਦੇਣ ਵਾਲਾ ਮੁਮੈਂਟ ਬਣ ਜਾਂਦਾ ਹੈ। ਕਦੇ ਰੈਂਪ ਵਾਕ ਕਰਦੇ ਤਾਂ ਕਦੇ ਡਾਂਸ ਸਟੇਜ 'ਤੇ, ਕਦੇ ਪੌੜੀਆਂ 'ਤੇ ਤਾਂ ਕਦੇ ਰੈੱਡ ਕਾਰਪੇਟ 'ਤੇ। ਇਹ ਅਭਿਨੇਤਰੀਆਂ ਕਿਸੇ ਨਾ ਕਿਸੇ ਕਾਰਨ ਸੰਤੁਲਨ ਵਿਗੜਨ ਕਾਰਨ ਡਿੱਗ ਹੀ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਅਭਿਨੇਤਰੀਆਂ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿਨਾਂ 'ਚ ਉਹ ਉਪਸ ਮੁਮੈਂਟ ਦਾ ਸ਼ਿਕਾਰ ਹੋ ਚੁੱਕੀਆਂ ਹਨ। ਇਨ੍ਹਾਂ ਤਸਵੀਰਾਂ 'ਚ ਪੂਨਮ ਢਿੱਲੋਂ, ਸ਼੍ਰੀਦੇਵੀ, ਸੋਨਾਕਸ਼ੀ ਸਿਨਹਾ ਆਦਿ ਸ਼ਾਮਲ ਹਨ।
ਕਦੇ ਇੰਨੀ ਬੋਲਡ ਸੀ ਕੰਗਨਾ ਤੇ ਹੁਣ ਦੇਖ ਲਓ ਕਮਾਲ (ਦੇਖੋ ਤਸਵੀਰਾਂ)
NEXT STORY