ਮੁੰਬਈ- ਇਨ੍ਹੀਂ ਦਿਨੀਂ ਅਭਿਨੇਤਰੀ ਕੰਗਨਾ ਰਣੌਤ ਬਾਲੀਵੁੱਡ 'ਤੇ ਰਾਜ ਕਰ ਰਹੀ ਹੈ। ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਤਨੂੰ ਵੈਡਸ ਮਨੂੰ ਰਿਟਰਨਜ਼ ਬਾਕਸ ਆਫਿਸ 'ਤੇ ਸਫਲਤਾ ਨਾਲ ਦੌੜ ਰਹੀ ਹੈ। ਫਿਲਮ 'ਚ ਕੰਗਨਾ ਦੇ ਕਿਰਦਾਰ ਨੂੰ ਫਿਲਮ ਸਮੀਖਿਅਕਾਂ ਤੇ ਦਰਸ਼ਕਾਂ ਵਲੋਂ ਕਾਫੀ ਤਾਰੀਫ ਮਿਲ ਰਹੀ ਹੈ। ਅੱਜ ਬਾਲੀਵੁੱਡ ਦੀਆਂ ਟੌਪ ਅਭਿਨੇਤਰੀਆਂ ਦੀ ਲਿਸਟ 'ਚ ਸ਼ਾਮਲ ਕੰਗਨਾ ਨੂੰ ਵੀ ਕਦੇ ਬੇਹੱਦ ਮੁਸ਼ਕਿਲ ਦੌਰ 'ਚੋਂ ਲੰਘਣਾ ਪਿਆ ਸੀ। ਜੀ ਹਾਂ ਇੰਡਸਟਰੀ 'ਚ ਨਾਂ ਕਮਾਉਣ ਲਈ ਕੰਗਨਾ ਨੇ ਵੀ ਕਈ ਫਿਲਮਾਂ 'ਚ ਬੋਲਡ ਰੋਲ ਅਦਾ ਕੀਤੇ।
ਇਥੋਂ ਤਕ ਕਿ ਪ੍ਰੋਗਰਾਮਾਂ ਤੋਂ ਲੈ ਕੇ ਫੋਟੋਸ਼ੂਟਜ਼ ਤਕ ਕੰਗਨਾ ਨੇ ਰੱਜ ਕੇ ਐਕਸਪੋਜ਼ ਕੀਤਾ। ਕਈ ਵਾਰ ਉਹ ਵਿਵਾਦਾਂ 'ਚ ਵੀ ਘਿਰ ਚੁੱਕੀ ਹੈ। ਕੰਗਨਾ ਨੂੰ ਕਰੀਅਰ ਦੀ ਸ਼ੁਰੂਆਤ ਤੋਂ ਹੀ ਵੱਡੇ ਪਰਦੇ 'ਤੇ ਬਿਕਨੀ ਗਰਲ ਦੀ ਇਮੇਜ ਤੋਂ ਪ੍ਰਹੇਜ਼ ਨਹੀਂ ਸੀ। ਇਕ ਦੌਰ ਆਇਆ ਜਦੋਂ ਕੰਗਨਾ ਦਾ ਕਰੀਅਰ ਗ੍ਰਾਫ ਬਿਲਕੁਲ ਹੇਠਾਂ ਆ ਗਿਆ। ਆਪਣੇ ਫਲਾਪ ਹੁੰਦੇ ਕਰੀਅਰ ਨੂੰ ਸੰਭਾਲਣ ਲਈ ਕੰਗਨਾ ਨੇ ਕਈ ਬੋਲਡ ਫੋਟੋਸ਼ੂਟਜ਼ ਕਰਵਾਏ। ਇਸ ਤੋਂ ਬਾਅਦ ਫਿਲਮ ਕੂਈਨ ਦੇ ਨਾਲ ਬਾਲੀਵੁੱਡ ਕੂਈਨ ਬਣਨ ਵਾਲੀ ਕੰਗਨਾ ਨੇ ਆਪਣੇ ਡੁੱਬਦੇ ਕਰੀਅਰ ਨੂੰ ਆਪਣੀ ਮਿਹਨਤ ਨਾਲ ਬਚਾ ਹੀ ਲਿਆ।
ਅਨੁਪਮ ਖੇਰ ਨੇ ਕੀਤੇ ਬਾਲੀਵੁੱਡ 'ਚ 31 ਸਾਲ ਪੂਰੇ, ਯਾਦ ਕੀਤੇ ਪੁਰਾਣੇ ਦਿਨ (ਦੇਖੋ ਤਸਵੀਰਾਂ)
NEXT STORY