ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਅਭਿਨੇਤਰੀ ਦੀਪਿਕਾ ਪਾਦੁਕੋਣ ਦੀ ਫਿਲਮ 'ਪੀਕੂ' ਨੇ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਹਾਲਾਂਕਿ ਕਿਸੇ ਨੂੰ ਵੀ ਇਹ ਉਮੀਦ ਨਹੀਂ ਸੀ ਕਿ 'ਪੀਕੂ' ਇਸ ਮੁਕਾਮ ਨੂੰ ਹਾਸਲ ਕਰ ਲਵੇਗੀ। 'ਪੀਕੂ' ਨੇ ਵਿਸ਼ਵ ਬਾਜ਼ਾਰ 'ਚ ਕੁੱਲ 34.09 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਅਤੇ ਭਾਰਤ 'ਚ ਇਸ ਵਲੋਂ ਕੀਤੀ ਗਈ ਕਮਾਈ ਨੂੰ ਮਿਲਾ ਕੇ ਕੁੱਲ 100 ਕਰੋੜ ਰੁਪਏ ਦੀ ਕਲੈਕਸ਼ਨ ਕੀਤੀ ਹੈ। ਫਿਲਮ 'ਪੀਕੂ' ਨੂੰ ਸਾਊਥ ਪਬਲੀਸਿਟੀ ਮਿਲ ਰਹੀ ਹੈ, ਜਿਸ ਕਾਰਨ ਤੀਜੇ ਹਫਤੇ ਵੀ ਸਿਨੇਮਾ ਘਰਾਂ 'ਚ ਟਿਕੀ ਹੋਈ ਹੈ। ਕਈ ਸਕੂਲਾਂ ਨੇ ਫਿਲਮ 'ਪੀਕੂ' ਨੂੰ ਆਪਣੇ ਵਿਦਿਆਰਥੀਆਂ ਨੂੰ ਦਿਖਾਇਆ ਹੈ। ਇਸ ਫਿਲਮ ਨੂੰ ਸ਼ੂਜੀਤ ਸਰਕਾਰ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਇਹ ਫਿਲਮ 8 ਮਈ ਨੂੰ ਰਿਲੀਜ਼ ਹੋਈ ਸੀ। ਅਮਿਤਾਬ ਬੱਚਨ ਨੇ 'ਪੀਕੂ' ਦੇ 100 ਕਰੋੜ ਕਲੱਬ 'ਚ ਸ਼ਾਮਲ ਹੋਣ ਦੀ ਖੁਸ਼ੀ ਟਵਿੱਟਰ 'ਤੇ ਜ਼ਾਹਰ ਕੀਤੀ ਹੈ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ।
ਇਨ੍ਹਾਂ ਕਿਸਿੰਗ ਸੀਨਜ਼ ਨੂੰ ਦੇਖ ਤਾਂ ਇਮਰਾਨ ਹਾਸ਼ਮੀ ਵੀ ਸ਼ਰਮਾ ਜਾਵੇ (ਦੇਖੋ ਤਸਵੀਰਾਂ)
NEXT STORY