ਮੁੰਬਈ- ਬਾਲੀਵੁੱਡ ਅਭਿਨੇਤਰੀ ਕੰਗਨਾ ਰਣਾਵਤ ਅਤੇ ਅਭਿਨੇਤਾ ਆਰ. ਮਾਧਵਨ ਦੀ ਫਿਲਮ 'ਤਨੁ ਵੇਡਸ ਮਨੁ ਰਿਟਰਨਸ' ਨੇ ਆਪਣੇ ਪਹਿਲੇ ਵੀਕੈਂਡ ਦੌਰਾਨ 38 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕਰ ਲਈ ਹੈ। ਆਨੰਦ. ਐੱਲ. ਰਾਏ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਤਨੁ ਵੇਡਸ ਮਨੁ ਰਿਟਰਨਸ' 22 ਮਈ ਨੂੰ ਰਿਲੀਜ਼ ਹੋਈ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਓਪਨਿੰਗ ਕੀਤੀ ਹੈ। ਫਿਲਮ ਨੇ ਰਿਲੀਜ਼ਿੰਗ ਦੇ ਪਹਿਲੇ ਦਿਨ ਯਾਨੀ ਸ਼ੁੱਕਰਵਾਰ ਨੂੰ 8.75 ਕਰੋੜ ਦੀ ਕਮਾਈ ਕੀਤੀ ਹੈ। ਤੀਜੇ ਦਿਨ ਯਾਨੀ ਐਤਵਾਰ ਨੂੰ ਇਹ ਅੰਕੜਾ ਦੋਗੁਣਾ ਹੋ ਗਿਆ। ਫਿਲਮ ਨੇ ਐਤਵਾਰ ਨੂੰ 16.10 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਸ਼ਨੀਵਾਰ ਨੂੰ ਇਸ ਦੀ ਕਮਾਈ 13.20 ਕਰੋੜ ਰੁਪਏ ਸੀ। ਇਸ ਤਰ੍ਹਾਂ ਪਹਿਲੇ ਵੀਕੈਂਡ ਫਿਲਮ ਨੇ 38.10 ਕਰੋੜ ਦਾ ਬਿਜ਼ਨੈੱਸ ਕਰ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਫਿਲਮ ਸਮੀਖਅਕਾਂ ਦੇ ਚੰਗੇ ਰਿਵਿਊਜ਼ ਅਤੇ ਪਾਜ਼ੀਟਿਵ ਮਾਊਥ ਪਬਲੀਸਿਟੀ ਕਾਰਨ 'ਤਨੁ ਵੇਡਸ ਮਨੁ ਰਿਟਰਨਸ' ਸਾਲ 2015 ਦੀ ਪਹਿਲੀ ਸੁਪਰਹਿੱਟ ਸਾਬਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ 'ਤਨੁ ਵੇਡਸ ਮਨੁ ਰਿਟਨਰਸ' ਸਾਲ 2011 'ਚ ਰਿਲੀਜ਼ ਫਿਲਮ 'ਤਨੁ ਵੇਡਸ ਮਨੁ' ਦੀ ਸੀਕੁਅਲ ਹੈ। ਕੰਗਨਾ ਅਤੇ ਆਰ. ਮਾਧਵਨ ਤੋਂ ਇਲਾਵਾ ਇਸ ਫਿਲਮ 'ਚ ਦੀਪਕ ਡੋਬਰੀਅਲ, ਜਿੰਮੀ ਸ਼ੇਰਗਿੱਲ, ਸਵਰਾ ਭਾਸਕਰ ਅਤੇ ਏਜਾਜ਼ ਖਾਨ ਦੀਆਂ ਵੀ ਮੁੱਖ ਭੂਮਿਕਾਵਾਂ ਹਨ।
100 ਕਰੋੜ ਦੇ ਕਲੱਬ 'ਚ ਸ਼ਾਮਲ ਹੋਈ 'ਪੀਕੂ' (ਦੇਖੋ ਤਸਵੀਰਾਂ)
NEXT STORY