ਲਾਸ ਏਂਜਲਸ- ਹਾਲੀਵੁੱਡ ਅਭਿਨੇਤਰੀ ਕੇਟ ਵਿੰਸਲੇਟ ਦਾ ਕਹਿਣਾ ਹੈ ਕਿ ਮੇਕਅੱਪ ਕਰਨ ਤੋਂ ਬਾਅਦ ਉਹ ਖੁਦ ਨੂੰ ਆਤਮ-ਵਿਸ਼ਵਾਸ ਨਾਲ ਭਰੀ ਮਹਿਸੂਸ ਕਰਦੀ ਹੈ। ਖਬਰਾਂ ਮੁਤਾਬਕ ਕੇਟ ਨੇ ਸਟੇਲਾ ਮੈਗਜ਼ੀਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੇਕਅੱਪ ਕਰਨ ਨਾਲ ਔਰਤਾਂ 'ਚ ਆਤਮ-ਵਿਸ਼ਵਾਸ ਦਾ ਅਹਿਸਾਸ ਆਉਂਦਾ ਹੈ।
ਕੇਟ ਨੇ ਆਪਣੀ ਚਮਕਦਾਰ ਚਮੜੀ ਤੇ ਖੁਦ ਨੂੰ ਹਮੇਸ਼ਾ ਕੈਮਰੇ ਦਾ ਸਾਹਮਣਾ ਕਰਨ ਲਈ ਤਿਆਰ ਰੱਖਣ ਦੇ ਰਾਜ਼ ਵੀ ਦੱਸੇ। ਤਾਜ਼ੀ ਹਵਾ ਉਸ ਦੀ ਚਮੜੀ ਨੂੰ ਚੰਗਾ ਬਣਾਉਂਦੀ ਹੈ। ਇਸ ਲਈ ਉਹ ਰਾਤ 'ਚ ਆਪਣੇ ਕਮਰੇ ਦੀ ਇਕ ਖਿੜਕੀ ਖੁੱਲ੍ਹੀ ਰੱਖਦੀ ਹੈ। ਉਹ ਜ਼ਿਆਦਾ ਤੋਂ ਜ਼ਿਆਦਾ ਸੌਣ ਦੀ ਕੋਸ਼ਿਸ਼ ਕਰਦੀ ਹੈ ਤੇ ਭਰਪੂਰ ਮਾਤਰਾ 'ਚ ਪਾਣੀ ਪੀਂਦੀ ਹੈ। ਕੇਟ ਦਾ ਕਹਿਣਾ ਹੈ ਕਿ ਉਹ ਆਪਣੇ ਸਰੀਰ ਨੂੰ ਲੈ ਕੇ ਕਾਫੀ ਆਤਮ-ਵਿਸ਼ਵਾਸ 'ਚ ਹੈ।
ਅਮਿਤਾਭ ਦੀ ਫਿਲਮ 'ਵਜ਼ੀਰ' ਦਾ ਦੂਜਾ ਟੀਜ਼ਰ ਹੋਵੇਗਾ ਇਸ ਫਿਲਮ ਨਾਲ ਜਾਰੀ (ਦੇਖੋ ਤਸਵੀਰਾਂ)
NEXT STORY