ਮੁੰਬਈ- ਬਾਲੀਵੁੱਡ ਅਭਿਨੇਤਰੀ ਕੰਗਨਾ ਰਣਾਵਤ ਦਾ ਕਹਿਣਾ ਹੈ ਕਿ ਵਿਆਹ ਦੀ ਕੋਈ ਤੈਅ ਉਮਰ ਨਹੀਂ ਹੁੰਦੀ। ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਤਨੁ ਵੈਡਸ ਮਨੁ ਰਿਟਰਨਸ' 'ਚ ਸ਼ਾਨਦਾਰ ਅਭਿਨੈ ਲਈ ਤਰੀਫਾਂ ਬਟੋਰ ਰਹੀ ਕੰਗਨਾ ਦਾ ਇਰਾਦਾ ਫਿਲਹਾਲ ਬਾਲੀਵੁੱਡ 'ਕੁਈਨ' ਦਾ ਆਪਣਾ ਅਹੁਦਾ ਛੱਡਣ ਦਾ ਨਹੀਂ ਹੈ। ਕੰਗਨਾ ਨੇ ਕਿਹਾ, ''ਵਿਆਹ ਕਰਨਾ ਮੁਸ਼ਕਲ ਕੰਮ ਹੈ। ਮੈਂ ਇਥੇ 10 ਸਾਲਾਂ ਤੱਕ ਸੰਘਰਸ਼ ਕੀਤਾ ਹੈ ਅਤੇ ਇਸ ਸਮੇਂ ਮੇਰੇ ਕੋਲ ਸਮੀਕਰਨ ਬਣਾਉਣ ਦਾ ਸਮਾਂ ਨਹੀਂ ਹੈ। ਅੱਜ ਮੈਂ ਜਿਸ ਮੁਕਾਮ 'ਤੇ ਹਾਂ ਉਥੇ ਮੈਨੂੰ ਆਪਣੀ ਜਗ੍ਹਾ ਸੁਰੱਖਿਅਤ ਕਰਨੀ ਹੈ ਅਤੇ ਆਪਣੇ ਲਈ ਵਧੀਆ ਭਵਿੱਖ ਬਣਾਉਣਾ ਹੈ। ਮੈਂ ਆਪਣਾ ਅਹੁਦਾ, ਆਪਣੀ ਕਾਮਯਾਬੀ ਸਭ ਕੁਝ ਇੰਝ ਹੀ ਨਹੀਂ ਛੱਡਣਾ ਚਾਹੁੰਦੀ।'' ਉਸ ਨੇ ਕਿਹਾ ਕਿ ਜਦੋਂ ਪਿਆਰ ਹੋਣਾ ਹੁੰਦਾ ਹੈ ਤਾਂ ਹੋ ਜਾਂਦਾ ਹੈ। ਤੁਸੀਂ 28 ਸਾਲ ਦੇ ਹੋ ਗਏ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਵਿਆਹ ਕਰ ਲਵੋ ਅਤੇ ਬੱਚੇ ਪੈਦਾ ਕਰੋ। ਫਿਲਮ 'ਕੁਈਨ' ਦੀ ਅਪਾਰ ਸਫਲਤਾ ਤੋਂ ਬਾਅਦ 'ਤਨੁ ਵੈਡਸ ਮਨੁ ਰਿਟਰਨਸ' ਦੀ ਕਾਮਯਾਬੀ ਕੰਗਨਾ ਲਈ ਸੋਨੇ 'ਤੇ ਸੁਹਾਗੇ ਵਾਲੀ ਗੱਲ ਸਾਬਤ ਹੋਈ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਸਿਨੇਮਾ ਜਗਤ 'ਚ ਉਸ ਦੀ ਨਵੀਂ ਪਾਰੀ ਸ਼ੁਰੂ ਹੋ ਗਈ ਹੈ।
ਭਾਰਤ ਦੀ ਧੀ ਨੇ ਦਿਖਾਈ ਅਜਿਹੀ ਬਹਾਦਰੀ ਕਿ ਸੁਣ ਕੇ ਮਾਣ ਨਾਲ ਸਿਰ ਹੋ ਜਾਵੇਗਾ ਉੱਚਾ (ਦੇਖੋ ਤਸਵੀਰਾਂ)
NEXT STORY