ਮੁੰਬਈ- ਬਾਕਸ ਆਫਿਸ 'ਤੇ ਅਮਿਤਾਭ ਬੱਚਨ, ਇਰਫਾਨ ਖਾਨ ਤੇ ਦੀਪਿਕਾ ਪਾਦੁਕੋਣ ਸਟਾਰਰ ਫਿਲਮ ਪੀਕੂ ਨੂੰ ਮੱਧ ਪ੍ਰਦੇਸ਼ ਸਰਕਾਰ ਨੇ ਰਾਜ 'ਚ ਟੈਕਸ ਫ੍ਰੀ ਕਰ ਦਿੱਤਾ ਗਿਆ ਹੈ। 8 ਮਈ ਨੂੰ ਰਿਲੀਜ਼ ਹੋਈ ਇਸ ਫਿਲਮ ਨੂੰ 3 ਹਫਤੇ ਹੋ ਗਏ ਹਨ ਪਰ ਸਿਨੇਮਾਘਰਾਂ 'ਚ ਅਜੇ ਵੀ ਇਸ ਫਿਲਮ ਨੂੰ ਕਾਫੀ ਦਰਸ਼ਕ ਮਿਲ ਰਹੇ ਹਨ। ਪਿਓ-ਧੀ ਦੀ ਖੱਟੀ-ਮਿੱਠੀ ਨੋਕ-ਝੋਕ 'ਤੇ ਆਧਾਰਿਤ ਇਸ ਫੈਮਿਲੀ ਡਰਾਮਾ ਫਿਲਮ ਨੂੰ ਦਰਸ਼ਕਾਂ ਤੇ ਫਿਲਮ ਸਮੀਖਿਅਕਾਂ ਵਲੋਂ ਤਾਰੀਫ ਮਿਲ ਰਹੀ ਹੈ।
ਇਸ ਦੇ ਚਲਦਿਆਂ ਇਹੀ ਵਜ੍ਹਾ ਹੈ ਕਿ ਮੱਧ ਪ੍ਰਦੇਸ਼ ਦੀ ਸਰਕਾਰ ਨੇ ਇਸ ਫਿਲਮ ਨੂੰ ਰਾਜ 'ਚ ਟੈਕਸ ਫ੍ਰੀ ਐਲਾਨ ਕਰ ਦਿੱਤਾ ਹੈ। ਟੈਕਸ ਫ੍ਰੀ ਹੋਣ ਦੇ ਚਲਦਿਆਂ ਇਸ ਫਿਲਮ ਦੀ ਟਿਕਟ ਦੇ ਘੱਟ ਰੇਟ ਹੋਣ 'ਤੇ ਜ਼ਿਆਦਾ ਤੋਂ ਜ਼ਿਆਦਾ ਦਰਸ਼ਕ ਇਸ ਫਿਲਮ ਨਾਲ ਜੁੜ ਸਕਣਗੇ।
ਸਲਮਾਨ ਖਾਨ ਨੇ ਸ਼ਾਹਰੁਖ ਤੇ ਆਮਿਰ ਨੂੰ ਕਿਹਾ 'Thanks'
NEXT STORY