ਨਵੀਂ ਦਿੱਲੀ- ਮੰਗਲਵਾਰ ਨੂੰ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਸ਼ਾਹਰੁਖ ਖਾਨ ਤੇ ਆਮਿਰ ਖਾਨ ਨੇ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਬਜਰੰਗੀ ਭਾਈਜਾਨ ਦਾ ਫਰਸਟ ਲੁੱਕ ਟਵਿਟਰ 'ਤੇ ਸ਼ੇਅਰ ਕੀਤਾ ਸੀ। ਸ਼ਾਹਰੁਖ ਤੇ ਆਮਿਰ ਖਾਨ ਦੇ ਇਸ ਕਦਮ ਨਾਲ ਸਲਮਾਨ ਖਾਨ ਬੇਹੱਦ ਖੁਸ਼ ਹਨ। ਸਲਮਾਨ ਨੇ ਕੁਝ ਘੰਟੇ ਪਹਿਲਾਂ ਹੀ ਟਵਿਟਰ 'ਤੇ ਇਨ੍ਹਾਂ ਦੋਵਾਂ ਦਿੱਗਜਾਂ ਨੂੰ ਬਜਰੰਗੀ ਭਾਈਜਾਨ ਲਈ ਟਵੀਟ ਕਰਨ 'ਤੇ ਥੈਂਕਸ ਕਿਹਾ ਹੈ। ਸਲਮਾਨ ਨੇ ਟਵੀਟ ਕਰਕੇ ਲਿਖਿਆ, 'ਬਜਰੰਗੀ ਭਾਈਜਾਨ' ਦੇ ਪਹਿਲੇ ਲੁੱਕ ਲਈ ਧੰਨਵਾਦ ਸ਼ਾਹਰੁਖ ਤੇ ਆਮਿਰ। ਅਸਂ ਬੇਹੱਦ ਖੁਸ਼ ਹਾਂ। ਭਗਵਾਨ ਇਨ੍ਹਾਂ ਨੂੰ ਤੇ ਇਨ੍ਹਾਂ ਦੇ ਫੈਨਜ਼ ਨੂੰ ਸਾਰੀ ਖੁਸ਼ੀਆਂ ਦੇਵੇ।'
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਪਹਿਲਾਂ ਸ਼ਾਹਰੁਖ ਖਾਨ ਤੇ ਫਿਰ ਆਮਿਰ ਖਾਨ ਨੇ ਆਪਣੇ ਟਵਿਟਰ ਅਕਾਊਂਟ ਰਾਹੀਂ ਸਲਮਾਨ ਦੀ ਇਸ ਫਿਲਮ ਦਾ ਫਰਸਟ ਲੁੱਕ ਸਾਂਝਾ ਕੀਤਾ ਸੀ। ਸ਼ਾਹਰੁਖ ਨੇ ਫਰਸਟ ਲੁੱਕ 'ਚ ਸਲਮਾਨ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਸੀ, 'ਮੇਰਾ ਮੰਨਣਾ ਹੈ ਕਿ ਇਕ ਹੀਰੋ ਹੋਣ ਨਾਲੋਂ ਇਕ ਭਰਾ ਹੋਣਾ ਜ਼ਿਆਦਾ ਵੱਡਾ ਹੈ।'
'ਬਾਜੀਰਾਓ ਮਸਤਾਨੀ' ਲਈ ਖੂਨ-ਪਸੀਨਾ ਇਕ ਕਰ ਰਹੇ ਹਨ ਰਣਵੀਰ
NEXT STORY