ਮੁੰਬਈ- ਛੋਟੇ ਪਰਦੇ ਦੀਆਂ ਅਜਿਹੀਆਂ ਕਈ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਧਾਰਮਿਕ ਸੀਰੀਅਲਸ 'ਚ ਆਪਣੇ ਕਿਰਦਾਰ ਨਾਲ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ। ਇਸ 'ਚ ਸੀਤਾ, ਪਾਰਵਤੀ ਅਤੇ ਦਰੋਪਦੀ ਵਰਗੀਆਂ ਦੇਵੀਆਂ ਦੇ ਰੂਪਾਂ ਨੂੰ ਟੀਵੀ ਸਕ੍ਰੀਨ 'ਤੇ ਨਿਭਾਉਣ ਵਾਲੀਆਂ ਅਭਿਨੇਤਰੀਆਂ ਨੂੰ ਲੋਕ ਬਹੁਤ ਹੀ ਪਸੰਦ ਕਰਦੇ ਹਨ। ਦੇਵੀਆਂ ਦੀ ਤਰ੍ਹਾਂ ਕੱਪੜੇ ਅਤੇ ਗਹਿਣਿਆਂ 'ਚ ਸੱਜੀਆਂ ਇਹ ਅਭਿਨੇਤਰੀਆਂ ਬਹੁਤ ਹੀ ਆਕਰਸ਼ਕ ਲੱਗਦੀਆਂ ਹਨ ਪਰ ਅੱਜ ਤੁਹਾਨੂੰ ਇਨ੍ਹਾਂ ਅਭਿਨੇਤਰੀਆਂ ਦੀਆਂ ਕੁਝ ਰੀਅਲ ਲਾਈਫ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ 'ਚ ਉਹ ਕਾਫੀ ਸਟਾਈਲਿਸ਼ ਅਤੇ ਬਿੰਦਾਸ ਲੁੱਕ ਦਿੰਦੀਆਂ ਨਜ਼ਰ ਆ ਰਹੀਆਂ ਹਨ।
ਦੇਬਿਨਾ ਬੈਨਰਜੀ ਯਾਨੀ ਸੀਰੀਅਲ 'ਰਾਮਾਇਣ' ਦੀ ਸੀਤਾ ਅਸਲ ਜ਼ਿੰਦਗੀ 'ਚ ਹਮੇਸ਼ਾ ਵੈਸਟਰਨ ਕੱਪੜੇ ਪਾਉਣਾ ਪਸੰਦ ਕਰਦੀ ਹੈ। ਇਹ ਹੈ ਸੀਰੀਅਲ 'ਦੇਵੋ ਕੇ ਦੇਵ ਮਹਾਦੇਵ' ਦੀ ਪਹਿਲੀ ਪਾਰਵਤੀ ਯਾਨੀ ਸੋਨਾਰਿਕਾ ਭਦੌਰੀਆ। ਦਰਸ਼ਕਾਂ 'ਚ ਆਪਣੀ ਆਨ ਸਕ੍ਰੀਨ ਮਾਸੂਮੀਅਤ ਨੂੰ ਲੈ ਕੇ ਚਰਚਿਤ ਹੋਈ ਸੋਨਾਰਿਕਾ ਅਸਲ ਜ਼ਿੰਦਗੀ 'ਚ ਕਾਫੀ ਸਟਾਈਲਿਸ਼ ਲਗਦੀ ਹੈ। ਪਾਰਵਤੀ ਨੰਬਰ 2 ਯਾਨੀ ਪੂਜਾ ਬੌਸ। ਇਹ ਰੀਅਲ ਲਾਈਫ 'ਚ ਕਾਫੀ ਸਟਾਈਲਿਸ਼ ਹੈ। ਇਸ ਦੇ ਨਾਲ ਹੀ ਪਾਰਵਤੀ ਨੰਬਰ 3 ਯਾਨੀ ਸੁਹਾਨੀ ਧਾਮੀ ਦੀ ਤਸਵੀਰ ਵੀ ਲੈ ਕੇ ਆਏ ਹਾਂ। ਛੋਟੇ ਪਰਦੇ ਦੀ ਮੌਨੀ ਰਾਏ ਆਪਣੀ ਅਸਲ ਜ਼ਿੰਦਗੀ 'ਚ ਕਾਫੀ ਹੌਟ ਅਵਤਾਰ 'ਚ ਨਜ਼ਰ ਆਈ ਹੈ। ਸਟਾਰ ਪਲੱਸ ਦੇ ਸੀਰੀਅਲ 'ਮਹਾਭਾਰਤ' 'ਚ ਦਰੋਪਦੀ ਦਾ ਕਿਰਦਾਰ ਨਿਭਾਅ ਚੁੱਕੀ ਪੂਜਾ ਸ਼ਰਮਾ ਅਸਲ ਜ਼ਿੰਦਗੀ 'ਚ ਕਾਫੀ ਮਾਡਰਨ ਲੱਗਦੀ ਹੈ। ਸੀਰੀਅਲ 'ਜਯ ਸ਼੍ਰੀ ਕ੍ਰਿਸ਼ਨਾ' ਦੀ ਰਾਧਾ ਯਾਨੀ ਕ੍ਰਿਤਿਕਾ ਸ਼ਰਮਾ ਦੀ ਰੀਅਲ ਲਾਈਫ ਵੀ ਕਾਫੀ ਬਿੰਦਾਸ ਹੈ।
ਅਮਿਤਾਭ ਬੱਚਨ ਨੂੰ ਕਵਿਤਾ ਸ਼ੇਅਰ ਕਰਨੀ ਪਈ ਮਹਿੰਗੀ, ਹੋਇਆ 1 ਕਰੋੜ ਦਾ ਕੇਸ ਦਰਜ (ਦੇਖੋ ਤਸਵੀਰਾਂ)
NEXT STORY