ਮੁੰਬਈ - ਮੇਗਾਸਟਾਰ ਅਮਿਤਾਭ ਬੱਚਨ ਨੇ ਆਪਣੀ ਅਤੇ ਜਯਾ ਦੀ ਵਿਆਹ ਦੀ 42ਵੀਂ ਵਰ੍ਹੇਗੰਢ 'ਤੇ ਵਧਾਈ ਸੰਦੇਸ਼ ਭੇਜਣ ਲਈ ਆਪਣੇ ਪ੍ਰਸ਼ੰਸਕਾਂ, ਜਿਨ੍ਹਾਂ ਨੂੰ ਆਪਣਾ ਪਰਿਵਾਰ ਮੰਨਦੇ ਹਨ, ਦਾ ਸ਼ੁਕਰੀਆ ਅਦਾ ਕੀਤਾ। ਸਦੀ ਦੇ ਮਹਾਨਾਇਕ ਬਿੱਗ ਬੀ ਤਿੰਨ ਜੂਨ 1973 ਨੂੰ ਅਦਾਕਾਰਾ ਜਯਾ ਨਾਲ ਵਿਆਹ ਦੇ ਬੰਧਨ ਵਿਚ ਬੱਝੇ ਸਨ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਭਾਵੇਂ ਇਸ ਮੌਕੇ ਜਯਾ ਵਿਦੇਸ਼ ਵਿਚ ਹੈ ਪਰ ਅਸੀਂ ਹਾਲੇ ਵੀ ਇਕ-ਦੂਜੇ ਦੇ ਨੇੜੇ ਹਾਂ। ਬੱਚਨ ਨੇ ਇਸ ਦੌਰਾਨ ਆਪਣੀ ਰਵਾਇਤੀ ਢੰਗ ਨਾਲ ਹੋਏ ਵਿਆਹ ਅਤੇ ਫਿਰ ਲੰਡਨ ਵਿਚ ਆਪਣੇ ਹਨੀਮੂਨ ਦੌਰਾਨ ਬਿਤਾਏ ਪਲਾਂ ਨੂੰ ਵੀ ਯਾਦ ਕੀਤਾ। ਅੱਜ ਤੋਂ 42 ਸਾਲ ਪਹਿਲਾਂ ਅਮਿਤਾਭ ਲਾੜਾ ਬਣੇ ਸਨ ਅਤੇਜਯਾ ਦੀਆਂ ਸਹੇਲੀਆਂ ਉਨ੍ਹਾਂ ਨੂੰ ਲੰਬੂ ਕਹਿ ਕੇ ਚਿੜਾਉਂਦੀਆਂ ਸਨ।
ਐਵਾਰਡ ਫੰਕਸ਼ਨ ਦੌਰਾਨ ਜਦੋਂ ਇਸ ਅਭਿਨੇਤਰੀ ਦੀ ਡਰੈੱਸ ਨੂੰ ਲੱਗੀ ਅੱਗ (ਦੇਖੋ ਤਸਵੀਰਾਂ)
NEXT STORY