ਨਵੀਂ ਦਿੱਲੀ— ਹਰ ਮਾਤਾ-ਪਿਤਾ ਦੀ ਖਾਹਿਸ਼ ਹੁੰਦੀ ਹੈ ਕਿ ਉਸ ਦੀ ਧੀ ਦਾ ਪਤੀ ਪੜ੍ਹਿਆ-ਲਿਖਿਆ ਹੋਵੇ, ਕਮਾ ਕੇ ਖਿਲਾਉਣ ਵਾਲਾ ਹੋਵੇ ਪਰ ਅਜਿਹੇ ਪੜ੍ਹਿਆ-ਲਿਖਿਆਂ ਦੀਆਂ ਕਰਤੂਤ ਸੁਣ ਕੇ ਤੁਸੀਂ ਵੀ ਕਹੋਗੇ ਕਿ ਇਹਦੇ ਨਾਲੋਂ ਧੀਆਂ ਕੁਆਰੀਆਂ ਹੀ ਚੰਗੀਆਂ ਹਨ। ਇੰਦੌਰ 'ਚ ਇਕ ਵਿਆਹੁਤਾ ਨੇ ਆਪਣੇ ਪਤੀ ਅਤੇ ਸਹੁਰਾ ਪੱਖ ਦੇ ਖਿਲਾਫ ਦਾਜ ਲਈ ਤੰਗ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। ਪ੍ਰੀਤੀ ਨਾਂ ਦੀ ਲੜਕੀ ਨੇ ਦੱਸਿਆ ਹੈ ਕਿ ਉਹ ਹਿਮੋਊਪੈਥੀ ਡਾਕਟਰ ਹੈ। ਪੜ੍ਹਾਈ ਦੌਰਾਨ ਉਸ ਦੀ ਦੋਸਤੀ ਹੋਸਟਲ 'ਚ ਰਹਿਣ ਵਾਲੇ ਇਕ ਦੋਸਤ ਦੇ ਭਰਾ ਪ੍ਰਕਾਸ ਨਾਲ ਹੋਈ ਸੀ। ਛੇਤੀ ਹੀ ਇਹ ਦੋਸਤੀ ਪਿਆਰ 'ਚ ਬਦਲ ਗਈ, ਜਿਸ ਤੋਂ ਬਾਅਦ ਦੋਵਾਂ ਨੇ ਜੁਲਾਈ 2014 'ਚ ਮੰਦਰ 'ਚ ਹੀ ਵਿਆਹ ਕਰ ਲਿਆ ਪਰ ਹੁਣ ਵਿਆਹ ਤੋਂ ਬਾਅਦ ਕਈ ਦਿਨਾਂ ਤੱਕ ਪ੍ਰਕਾਸ਼ ਨੇ ਇਸ ਗੱਲ ਨੂੰ ਆਪਣੇ ਘਰ ਵਾਲਿਆਂ ਤੋਂ ਲੁੱਕਾ ਕੇ ਰੱਖਿਆ। ਜਦੋਂ ਇਸ ਮਾਮਲੇ ਦਾ ਖੁਲਾਸਾ ਹੋਇਆ ਤਾਂ ਪ੍ਰਕਾਸ਼ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਅਪਣਾਉਣ ਲਈ 15 ਲੱਖ ਦੇ ਦਾਜ ਦੀ ਮੰਗ ਰੱਖੀ। ਜਦੋਂ ਪ੍ਰੀਤੀ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਪਤੀ ਅਤੇ ਉਸ ਦੀ ਘਰ ਵਾਲਿਆਂ ਨੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪਤਨੀ ਇਨਸਾਫ ਲਈ ਦਰ-ਦਰ ਦੀਆਂ ਠੌਕਰਾਂ ਖਾ ਰਹੀ ਹੈ। ਪ੍ਰੀਤੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਇਹ ਕਿਹਾ ਕਿ ਜੇਕਰ ਤੂੰ 15 ਲੱਖ ਰੁਪਏ ਨਹੀਂ ਲਿਆ ਸਕਦੀ ਤਾਂ ਮੇਰਾ ਪਰਿਵਾਰ ਤੈਨੂੰ ਨਹੀਂ ਅਪਣਾਏਗਾ। ਜਦੋਂ ਪ੍ਰੀਤੀ ਨੇ ਉਸ ਤੋਂ ਪੁੱਛਿਆ ਕਿ ਫਿਰ ਮੇਰਾ ਕੀ ਹੋਵੇਗਾ ਤਾਂ ਉਸ ਨੇ ਕਿਹਾ ਮੈਂ ਤੈਨੂੰ ਕੁਝ ਪੈਸੇ ਦੇ ਦਿੰਦਾ ਹਾਂ ਅਤੇ ਤੇਰੇ ਲਈ ਕੋਈ ਚੰਗਾ ਜਿਹਾ ਲੜਕਾ ਲੱਭ ਕੇ ਤੇਰਾ ਵਿਆਹ ਕਰਵਾ ਦੇਵਾਂਗਾ। ਪ੍ਰੀਤੀ ਨੇ ਹੁਣ ਪੁਲਸ 'ਚ ਪਤੀ ਅਤੇ ਉਸ ਦੇ ਪਰਿਵਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਹੈ ਕਿ ਪੈਸੇ ਲਈ ਉਸ ਦਾ ਪਤੀ ਅਤੇ ਪਰਿਵਾਰ ਵਾਲੇ ਉਸ ਨਾਲ ਕੁੱਟਮਾਰ ਕਰਦੇ ਹਨ। ਪੁਲਸ ਨੇ ਹੁਣ ਦੋਸ਼ੀ ਅਤੇ ਉਸ ਦੇ ਘਰ ਵਾਲਿਆਂ ਦੇ ਖਿਲਾਫ ਦਾਜ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਮਰਨਾਥ ਯਾਤਰਾ ਨੂੰ ਖਤਰੇ ਸੰਬੰਧੀ ਕੋਈ ਵਿਸ਼ੇਸ਼ ਜਾਣਕਾਰੀ ਨਹੀਂ
NEXT STORY