ਮੁੰਬਈ- ਹਾਲ ਹੀ 'ਚ ਪੋਰਨ ਸਟਾਰ ਸੰਨੀ ਲਿਓਨ ਅਤੇ ਉਸ ਦੇ ਪਤੀ ਡੇਨੀਅਲ ਵੇਬਰ ਨੂੰ ਬਾਲੀਵੁੱਡ ਅਦਾਕਾਰਾ ਸੈਲਿਨਾ ਜੇਤਲੀ ਨੇ ਆਪਣਾ ਘਰ ਖਾਲੀ ਕਰਨ ਦਾ ਆਦੇਸ਼ ਦਿੱਤਾ ਸੀ। ਇਕ ਬਾਲੀਵੁੱਡ ਵੈੱਬਸਾਈਟ 'ਤੇ ਛੱਪੀ ਖਬਰ ਮੁਤਾਬਕ ਸੈਲਿਨਾ ਨੇ ਕਿਹਾ ਹੈ ਉਨ੍ਹਾਂ ਨੇ ਆਪਣੇ ਜੁੜਵਾਂ ਬੇਟਿਆਂ ਦੇ ਨਾਲ ਇਕ ਹੋਟਲ 'ਚ ਰਹਿਣਾ ਪਿਆ ਕਿਉਂਕਿ ਸੰਨੀ ਲਿਓਨ ਅਤੇ ਉਸ ਦੇ ਪਤੀ ਨੂੰ ਘਰ ਖਾਲੀ ਕਰਨ ਦੇ ਆਦੇਸ਼ ਦੇ ਬਾਵਜੂਦ ਉਨ੍ਹਾਂ ਨੇ ਸੈਲਿਨਾ ਦਾ ਘਰ ਖਾਲੀ ਨਹੀਂ ਕੀਤਾ ਸੀ। ਸੈਲਿਨਾ ਨੇ ਸੰਨੀ ਦੇ ਪਤੀ ਡੇਨੀਅਲ 'ਤੇ ਇਹ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੰਨੀ ਲਿਓਨ ਦੇ ਪਤੀ ਬਹੁਤ ਅਕੜੂ ਕਿਸਮ ਦੇ ਇਨਸਾਨ ਹਨ ਉਨ੍ਹਾਂ ਨੇ ਮੇਰੇ ਪ੍ਰਤੀ ਗਲਤ ਮੇਲ ਸੈਂਡ ਕੀਤੇ ਅਤੇ ਆਪਣੇ ਲੋਕਾਂ ਦੇ ਰਾਹੀਂ ਸਾਨੂੰ ਧਮਕੀਆਂ ਭੇਜੀਆਂ। ਸੈਲਿਨਾ ਨੇ ਅੱਗੇ ਇਹ ਵੀ ਕਿਹਾ ਹੈ ਕਿ ਸੰਨੀ ਲਿਓਨ ਅਤੇ ਉਸ ਦੇ ਪਤੀ ਨੇ ਮੇਰੇ ਪੇਂਟ ਹਾਊਸ ਤਬਾਅ ਕਰ ਦਿੱਤਾ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਜਿਵੇਂ ਉਥੋਂ ਸੁਨਾਮੀ ਲੰਘ ਗਈ ਹੋਵੇ। ਉਨ੍ਹਾਂ ਨੇ ਮੇਰੇ ਅਨਟੀਨ ਫਰਨੀਚਰ ਅਤੇ ਸ਼ੇਲਫ ਨੂੰ ਤਬਾਹ ਕਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਮੇਰੀ ਮਰਜ਼ੀ ਦੇ ਬਿਨ੍ਹਾਂ ਦੀਵਾਰਾਂ 'ਤੇ ਛੇਕ ਕਰਕੇ ਸੀਸੀਟੀਵੀ ਕੈਮਰੇ ਤੱਕ ਲਗਵਾ ਲਏ। ਇਥੇ ਤੱਕ ਕੀ ਉਨ੍ਹਾਂ ਨੇ ਵਾਸ਼ਿੰਗ ਮਸ਼ੀਨ ਅਤੇ ਫਰਿਜ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਮੈਂ ਕਹਿਣਾ ਚਾਹਾਂਗੀ ਕਿ ਸੰਨੀ ਅਤੇ ਉਸ ਦੇ ਪਤੀ ਨੂੰ ਸਾਫ ਸਫਾਈ ਦੇ ਬਿਲਕੁੱਲ ਧਿਆਨ ਰੱਖਣਾ ਨਹੀਂ ਆਉਂਦਾ ਹੈ।
ਤਸਵੀਰਾਂ 'ਚ ਕੁਝ ਜ਼ਿਆਦਾ ਹੀ ਨਜ਼ਦੀਕ ਨਜ਼ਰ ਆ ਰਹੇ ਹਨ ਉਪੇਨ-ਕਰਿਸ਼ਮਾ
NEXT STORY