ਅੰਮ੍ਰਿਤਸਰ— ਇੱਥੋਂ ਦੇ ਥਾਣੇ ਵਿਚ ਆਈ ਇਕ ਔਰਤ ਨੇ ਪਹਿਲਾਂ ਪੁਲਸ ਪੁਲਸ ਵਾਲਿਆਂ ਸਾਹਮਣੇ ਰੱਜ ਕੇ ਹੰਗਾਮਾ ਕੀਤਾ ਪਰ ਜਦੋਂ ਪੁਲਸ ਦੇ ਸਾਹਮਣੇ ਹੀ ਉਸ ਦੀ ਪੋਲ ਖੁੱਲ੍ਹ ਗਈ ਤਾਂ ਉਹ ਥਾਣੇ 'ਚੋਂ ਭੱਜ ਗਈ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਅਸਲ ਵਿਚ ਵੀਰਵਾਰ ਨੂੰ ਪੂਜਾ ਨਾਂ ਦੀ ਇਹ ਔਰਤ ਅੰਮ੍ਰਿਤਸਰ ਦੇ ਪੁਲਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਉਣ ਆਈ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ 14 ਸਾਲਾ ਬੱਚੀ ਨੂੰ ਉਸ ਦੇ ਪਿਤਾ ਨੇ ਕਿਡਨੈਪ ਕਰ ਲਿਆ ਹੈ ਤੇ ਪੁਲਸ ਕਿਸੇ ਵੀ ਤਰ੍ਹਾਂ ਬੱਚੀ ਨੂੰ ਉਸ ਦੇ ਕੋਲ ਲੈ ਕੇ ਆਵੇ। ਪੁਲਸ ਨੇ ਜਦੋਂ ਮਾਮਲੇ ਦੀ ਤਫਤੀਸ਼ ਕੀਤੀ ਤਾਂ ਸਾਹਮਣੇ ਆਇਆ ਕਿ ਬੱਚੀ ਆਪਣੀ ਮਾਂ ਦੀ ਕੁੱਟ-ਮਾਰ ਤੋਂ ਪਰੇਸ਼ਾਨ ਹੋ ਕੇ ਹੀ ਆਪਣੇ ਪਿਤਾ ਦੇ ਕੋਲ ਗਈ ਸੀ। ਪੁਲਸ ਨੇ ਬੱਚੀ ਤੇ ਉਸ ਦੇ ਪਿਤਾ ਨੂੰ ਥਾਣੇ ਲਿਆ ਕੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਹ ਆਪਣੇ ਪਿਤਾ ਦੇ ਨਾਲ ਹੀ ਜਾਣਾ ਚਾਹੁੰਦੀ ਸੀ। ਪੁਲਸ ਦੇ ਅੱਗੇ ਜਦੋਂ ਇਹ ਸਾਰਾ ਮਾਮਲਾ ਖੁੱਲ੍ਹਿਆ ਤਾਂ ਔਰਤ ਥਾਣੇ 'ਚੋਂ ਦੌੜ ਗਈ। ਤੁਰੰਤ ਮਹਿਲਾ ਪੁਲਸ ਕਰਮਚਾਰੀਆਂ ਨੇ ਉਸ ਨੂੰ ਫੜਿਆ। ਮੌਕੇ 'ਤੇ ਡੀ. ਸੀ. ਪੀ. ਪਰਮਪਾਲ ਸਿੰਘ ਨੇ ਪਹੁੰਚ ਕੇ ਪੂਰਾ ਮਾਮਲਾ ਸੰਭਾਲਿਆ। ਉਨ੍ਹਾਂ ਨੇ ਔਰਤ ਦੇ ਹੰਗਾਮਾ ਕਰਨ 'ਤੇ ਫਿਲਹਾਲ ਔਰਤ ਨੂੰ ਸਮਝਾ ਕੇ ਬੱਚੀ ਨੂੰ ਉਸ ਦੇ ਨਾਲ ਭੇਜ ਦਿੱਤਾ ਤੇ ਉਨ੍ਹਾਂ ਦੇ ਨਾਲ ਦੋ ਮਹਿਲਾ ਪੁਲਸ ਕਰਮੀਆਂ ਨੂੰ ਭੇਜ ਦਿੱਤਾ।
ਪੂਜਾ ਦੇ ਪਤੀ ਕਰਮ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ 15 ਸਾਲ ਪਹਿਲਾਂ ਉਸ ਦੇ ਨਾਲ ਹੋਇਆ ਸੀ ਪਰ ਪਿੱਛਲੇ ਪੰਜ ਸਾਲਾਂ ਤੋਂ ਉਸ ਦਾ ਇਕ ਪੁਲਸ ਕਾਂਸਟੇਬਲ ਨਾਲ ਅਫੇਅਰ ਚੱਲ ਰਿਹਾ ਹੈ ਤੇ ਉਹ ਆਪਣੀ ਪਤਨੀ ਤੋਂ ਤਲਾਕ ਲੈਣਾ ਚਾਹੁੰਦਾ ਹੈ।
ਜਦੋਂ ਪੰਜਾਬ ਪੁਲਸ ਵਾਲਿਆਂ ਦੀ ਮਦਦ ਨਾਲ ਹੋਈ ਪਿਆਰ ਕਰਨ ਵਾਲਿਆਂ ਦੀ ਜਿੱਤ
NEXT STORY