ਚੰਡੀਗੜ੍ਹ— ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਰਾਕ ਗਾਰਡਨ ਬਣਾ ਕੇ ਹੋਰ ਖੂਬਸੂਰਤ ਬਣਾਉਣ ਵਾਲੇ ਪਦਮਸ਼੍ਰੀ ਨੇਕ ਚੰਦ ਦਾ ਕੱਲ੍ਹ ਦੇਰ ਰਾਤ ਦਿਹਾਂਤ ਹੋ ਗਿਆ। ਉਹ 90 ਸਾਲਾਂ ਦੇ ਸਨ। ਨੇਕ ਚੰਦ ਦੀ ਮੌਤ ਪੀਜੀਆਈ ਚੰਡੀਗੜ੍ਹ ਵਿਚ ਹੋਈ। ਪਦਮਸ਼੍ਰੀ ਐਵਾਰਡ ਨਾਲ ਸਨਮਾਨਤ ਨੇਕ ਚੰਦ ਸ਼ੂਗਰ ਸਮੇਤ ਕਈ ਬੀਮਾਰੀਆਂ ਨਾਲ ਪੀੜਤ ਸਨ। ਪੀਜੀਆਈ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੇ ਦੇਰ ਰਾਤ 12.12 ਮਿੰਟ 'ਤੇ ਆਖਰੀ ਸਾਹ ਲਿਆ। ਉਨ੍ਹਾਂ ਦੀ ਕਿਡਨੀ ਫੇਲ੍ਹ ਹੋ ਗਈ ਸੀ। ਦੇਰ ਰਾਤ ਇਲਾਜ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ।
ਪਦਮ ਸ਼੍ਰੀ ਨੇਕ ਚੰਦ ਦਾ ਜਨਮ 15 ਦਸੰਬਰ, 1924 ਨੂੰ ਪਾਕਿਸਤਾਨ ਦੇ ਸ਼ਕਰਗੜ੍ਹ ਵਿਚ ਹੋਇਆ ਸੀ। ਦੇਸ਼ ਦੀ ਵੰਡ ਤੋਂ ਬਾਅਦ ਨੇਕਚੰਦ ਚੰਡੀਗੜ੍ਹ ਆ ਗਏ ਸਨ ਅਤੇ ਇੱਥੇ ਹੀ ਆ ਕੇ ਵੱਸ ਗਏ ਸਨ। ਉਨ੍ਹਾਂ ਨੇ ਇੱਥੇ ਰੋਡ ਇੰਸਪੈਕਟਰ ਦੇ ਤੌਰ 'ਤੇ ਕੰਮ ਕੀਤਾ। ਇਸ ਦੌਰਾਨ ਕੂੜੇ-ਕਰਕਟ ਤੇ ਕਚਰੇ ਨੂੰ ਦੇਖ ਕੇ ਉਨ੍ਹਾਂ ਦੇ ਮਨ ਵਿਚ ਇਕ ਖਿਆਲ ਉਪਜਿਆ, ਜਿਸ ਨੇ ਉਨ੍ਹਾਂ ਨੂੰ ਰਾਕ ਗਾਰਡਨ ਬਣਾਉਣ ਲਈ ਪ੍ਰੇਰਿਤ ਕੀਤਾ। ਟੁੱਟੇ-ਫੁੱਟੇ ਸਾਮਾਨ ਤੋਂ ਬਣਾਇਆ ਗਿਆ ਰਾਕ ਗਾਰਡਨ ਅੱਜ ਪੂਰੇ ਚੰਡੀਗੜ੍ਹ ਦੀ ਸ਼ਾਨ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਇਸ ਕੰਮ ਲਈ 1984 ਵਿਚ ਪਦਮ ਸ਼੍ਰੀ ਐਵਾਰਡ ਨਾਲ ਨਿਵਾਜ਼ਿਆ ਗਿਆ। ਨੇਕ ਚੰਦ ਨੇ ਜਿਸ ਰਾਕ ਗਾਰਡਨ ਦਾ ਨਿਰਮਾਣ ਕੀਤਾ, ਉਸ ਨੂੰ ਅੱਜ ਦੁਨੀਆ ਦੇ ਆਧੁਨਿਕ ਅਜੂਬਿਆਂ 'ਚ ਗਿਣਿਆ ਜਾਂਦਾ ਹੈ। ਰਾਕ ਗਾਰਡਨ ਵਿਚ ਰੋਜ਼ 5000 ਲੋਕ ਆਉਂਦੇ ਹਨ।
ਸ਼ਿਕਾਇਤ ਦਰਜ ਕਰਵਾਉਣ ਆਈ ਔਰਤ, ਥਾਣੇ 'ਚੋਂ ਛਾਲਾਂ ਮਾਰਦੀ ਭੱਜੀ (ਦੇਖੋ ਤਸਵੀਰਾਂ)
NEXT STORY