ਨਵੀਂ ਦਿੱਲੀ- ਹਾਲ ਹੀ 'ਚ ਬਾਲੀਵੁੱਡ ਦੇ ਮਸ਼ਹੂਰ ਸਿੰਗਰ ਮੀਕਾ ਸਿੰਘ ਨੂੰ ਫੈਨ ਦੇ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਮੀਕਾ ਤੋਂ ਇਲਾਵਾ ਅਜਿਹੀਆਂ ਕਈ ਬਾਲੀਵੁੱਡ ਹਸਤੀਆਂ ਹਨ ਜਿਨ੍ਹਾਂ ਦੇ ਨਾਂ ਕੁੱਟਮਾਰ ਅਤੇ ਹੱਥੋਂਪਾਈ ਵਰਗੀਆਂ ਘਟਨਾਵਾਂ ਸਾਹਮਣੇ ਆਈਆਂ। ਜਨਤਕ ਥਾਵਾਂ 'ਤੇ ਕੁੱਟਮਾਰ ਕਰਨ ਦੇ ਮਾਮਲੇ 'ਚ ਅਦਾਕਾਰ ਆਦਿੱਤਯ ਪੰਚੋਲੀ ਦਾ ਨਾਂ ਕਈ ਵਾਰ ਚਰਚਾ 'ਚ ਰਿਹਾ ਸੀ। ਇਸ ਸਾਲ ਹੀ ਮੁੰਬਈ ਦੀ ਸਾਂਤਾਕਰੂਜ਼ ਪੁਲਸ ਨੇ ਉਸ ਨੂੰ ਜੁਹੂ ਇਲਾਕੇ ਦੇ ਇਕ ਫਾਈਵ ਸਟਾਰ ਹੋਟਲ ਦੇ ਪਬ 'ਚ ਕੁੱਟਮਾਰ ਅਤੇ ਤੋੜਭੰਨ੍ਹ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਸੀ।
ਸਾਲ 2002 'ਚ ਮਹੇਸ਼ ਭੱਟ ਦੀ ਬੇਟੀ ਪੂਜਾ ਭੱਟ ਦਾ ਰੋਮਾਂਸ ਰਣਵੀਰ ਸ਼ੌਰੀ ਨਾਲ ਚੱਲ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਇਕ ਰਾਤ ਰਣਵੀਰ ਨੇ ਬਹੁਤ ਸ਼ਰਾਬ ਪੀਤੀ ਸੀ। ਪੂਜਾ ਤੋਂ ਪੀਣ ਲਈ ਹੋਰ ਡਿਰੰਕ ਮੰਗ ਰਹੇ ਸਨ। ਪੂਜਾ ਨੇ ਮਨ੍ਹਾ ਕਰ ਦਿੱਤਾ ਤਾਂ ਰਣਵੀਰ ਹਿੰਸਕ ਹੋ ਉੱਠੇ। ਅਦਾਕਾਰਾ ਗੋਵਿੰਦਾ 'ਤੇ ਵੀ ਕੁੱਟਮਾਰ ਦੇ ਦੋਸ਼ ਲੱਗਦੇ ਆਏ ਹਨ। ਇਨ੍ਹਾਂ ਦੋਸ਼ਾਂ 'ਚ ਉਨ੍ਹਾਂ ਦੇ ਜੀਜੇ ਪ੍ਰਵੀਨ ਖੰਨਾ ਦੇ ਨਾਲ ਮਾਰਕੁੱਟ ਦਾ ਮਾਮਲਾ ਕਾਫੀ ਚਰਚਾ 'ਚ ਰਿਹਾ ਹੈ। ਸਾਲ 2012 'ਚ ਕੁੱਟਮਾਰ ਦੇ ਦੋਸ਼ 'ਚ ਅਦਾਕਾਰ ਸੈਫ ਅਲੀ ਖਾਨ ਵੀ ਗ੍ਰਿਫਤਾਰ ਹੋ ਚੁੱਕੇ ਹਨ। ਸੈਫ ਅਲੀ ਖਾਨ ਅਤੇ ਉਸ ਦੇ ਦੋਸਤ ਬਿਲਾਲ ਅਮਰੋਹੀ ਅਤੇ ਸ਼ੱਕੇਲ ਲਦਾਕ ਨੂੰ ਕੁੱਟਮਾਰ ਦੇ ਦੋਸ਼ 'ਚ ਉਦੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਸਲਮਾਨ ਖਾਨ ਅਤੇ ਉਨ੍ਹਾਂ ਦੇ ਝਗੜਿਆਂ ਦੇ ਕਿੱਸੇ ਆਮ ਗੱਲ ਹਨ ਕਿਉਂਕਿ ਆਏ ਦਿਨ ਸਲਮਾਨ ਖਾਨ ਦੀ ਝੜਪ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ।
ਇਕ ਪਾਰਟੀ ਦੌਰਾਨ ਸ਼ਾਹਰੁਖ ਖਾਨ ਦੀ ਖਾਸ ਦੋਸਤ ਫਰਾਹ ਖਾਨ ਦੇ ਪਤੀ ਦੇ ਨਾਲ ਸ਼ਾਹਰੁਖ ਖਾਨ ਦਾ ਝਗੜਾ ਹੋ ਗਿਆ ਸੀ ਅਤੇ ਦੋਵਾਂ ਵਿਚਕਾਰ ਹੱਥੋਂਪਾਈ ਹੋ ਗਈ ਸੀ।
ਪਹਿਲੀ ਵਾਰ ਜੱਸੀ ਗਿੱਲ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਬੋਲੀ ਗੌਹਰ ਖਾਨ (ਦੇਖੋ ਤਸਵੀਰਾਂ)
NEXT STORY