ਮੁੰਬਈ- ਬਾਲੀਵੁੱਡ 'ਚ ਸਟਾਰ ਦੀ ਬੇਟੀ ਦੀ ਐਂਟਰੀ ਹੋਣ ਵਾਲੀ ਹੈ। ਉਹ ਹੈ ਸੁਨੀਲ ਸ਼ੈੱਟੀ ਦੀ ਬੇਟੀ ਅਥੀਆ ਸ਼ੈੱਟੀ। 22 ਸਾਲ ਦੀ ਅਥੀਆ ਫਿਲਮ 'ਹੀਰੋ' ਨਾਲ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਇਹ ਫਿਲਮ 25 ਸਤੰਬਰ 2015 ਨੂੰ ਰਿਲੀਜ਼ ਹੋਵੇਗੀ। ਇਹ ਸੁਭਾਸ਼ ਘਈ ਦੀ 1983 'ਚ ਆਈ ਫਿਲਮ 'ਹੀਰੋ' ਦੀ ਰੀਮੇਕ ਹੈ। ਫਿਲਮ 'ਚ ਅਥਿਆ ਦੇ ਨਾਲ ਆਦਿੱਤਯ ਪੰਚੋਲੀ ਦਾ ਬੇਟਾ ਸੂਰਜ ਪੰਚੋਲੀ ਨਜ਼ਰ ਆਵੇਗਾ। ਅਥੀਆ ਦੀ ਬਾਲੀਵੁੱਡ 'ਚ ਐਂਟਰੀ ਦੇ ਪਿੱਛੇ ਸਲਮਾਨ ਖਾਨ ਦਾ ਹੱਥ ਹੈ। ਉਹ ਇਸ ਫਿਲਮ ਦੇ ਪ੍ਰੋਡਿਊਸਰ ਹਨ। ਉਨ੍ਹਾਂ ਨੇ ਸਲਮਾਨ ਖਾਨ ਪ੍ਰੋਡਕਸ਼ਨ ਬੈਨਰ ਹੇਠ ਇਹ ਫਿਲਮ ਪ੍ਰੋਡਿਊਸ ਕੀਤੀ ਹੈ। ਸਲਮਾਨ ਚਾਹੁੰਦੇ ਹਨ ਕਿ ਸੁਨੀਲ ਦੀ ਬੇਟੀ ਇਸ ਫਿਲਮ 'ਚ ਐਕਟਿੰਗ ਕਰੇ। ਹਾਲ ਹੀ 'ਚ ਸਲਮਾਨ ਨੇ ਸੁਨੀਲ ਸ਼ੈੱਟੀ ਦੀ ਬੇਟੀ ਅਥੀਆ ਸ਼ੈੱਟੀ ਦੇ ਨਾਲ ਬਹੁਤ ਹੌਟ ਫੋਟੋਸ਼ੂਟ ਕਰਵਾਇਆ ਹੈ।
ਮੀਕਾ ਹੀ ਨਹੀਂ, ਇਹ ਸਿਤਾਰੇ ਵੀ ਫੱਸ ਚੁੱਕੇ ਹਨ ਕੁੱਟਮਾਰ ਦੇ ਦੋਸ਼ 'ਚ (ਦੇਖੋ ਤਸਵੀਰਾਂ)
NEXT STORY