ਲਾਸ ਏਂਜਲਸ- ਸੁਪਰਮਾਡਲ ਇਰੀਨਾ ਸ਼ਾਇਕ ਨੇ ਦੱਸਿਆ ਕਿ ਬਚਪਨ 'ਚ ਉਸ ਨੂੰ ਹਰੇਕ ਦਿਨ ਇਕ ਡਾਲਰ ਤੋਂ ਵੀ ਘੱਟ ਮਿਹਨਤਾਨਾ ਮਿਲਦਾ ਸੀ। ਇਰੀਨਾ ਮਾਡਲਿੰਗ ਦੀ ਦੁਨੀਆ 'ਚ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਹੈ ਪਰ ਉਸ ਦਾ ਕਹਿਣਾ ਹੈ ਕਿ ਬਚਪਨ 'ਚ ਜਦੋਂ ਉਸ ਦਾ ਪਰਿਵਾਰ ਰੂਸ 'ਚ ਰਹਿੰਦਾ ਸੀ ਤਾਂ ਉਸ ਦੀ ਮਾਲੀ ਹਾਲਤ ਬਹੁਤ ਖਰਾਬ ਸੀ। ਉਸ ਸਮੇਂ ਉਸ ਨੂੰ ਖਾਣ ਦੇ ਵੀ ਲਾਲੇ ਪਏ ਹੋਏ ਸਨ। ਇਰੀਨਾ ਨੇ ਹੈਲੋ ਮੈਗਜ਼ੀਨ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੂੰ ਖੇਤਾਂ 'ਚ ਆਲੂ ਤੇ ਟਮਾਟਰ ਤੋੜਨ ਦਾ ਕੰਮ ਕਰਨਾ ਪਿਆ ਕਿਉਂਕਿ ਉਨ੍ਹਾਂ ਦੇ ਛੋਟੇ ਜਿਹੇ ਕਸਬੇ 'ਚ ਇਹੀ ਪੈਸਾ ਕਮਾਉਣ ਦਾ ਇਕ ਤਰੀਕਾ ਸੀ।
ਗਰਮੀਆਂ 'ਚ ਉਸ ਨੂੰ 30 ਦਿਨਾਂ ਤਕ ਸਥਾਨਕ ਹਸਪਤਾਲਾਂ ਦੀ ਰੰਗਾਈ-ਪੁਟਾਈ ਕਰਨ ਦੇ ਕੰਮ ਦੇ ਬਦਲੇ 20 ਡਾਲਰ ਮਿਲਦੇ ਸਨ। ਉਨ੍ਹਾਂ ਨੇ ਉਸ ਨੂੰ ਜੋ ਦਿੱਤਾ, ਉਸ ਦੀ ਭਰਪਾਈ ਕਰਨਾ ਬਹੁਤ ਮੁਸ਼ਕਿਲ ਹੈ। ਇਹੀ ਨਹੀਂ ਜਦੋਂ ਮਾਡਲਿੰਗ ਸ਼ੁਰੂ ਕੀਤੀ ਤਾਂ ਉਦੋਂ ਵੀ ਉਸ ਲਈ ਚੀਜ਼ਾਂ ਅਚਾਨਕ ਤੋਂ ਆਸਾਨ ਨਹੀਂ ਹੋਈਆਂ। ਇਰੀਨਾ ਨੇ ਮਾਡਲਿੰਗ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਨੂੰ ਮਾਡਲਿੰਗ ਦੀ ਸ਼ੁਰੂਆਤ 'ਚ ਪੈਰਿਸ ਦਾ ਇਕ ਕਿੱਸਾ ਯਾਦ ਹੈ। ਉਸ ਕੋਲ ਖਾਣ ਲਈ ਕੁਝ ਨਹੀਂ ਸੀ। ਉਸ ਲਈ ਉਹ ਜ਼ਿੰਦਗੀ 'ਚ ਬਦਲਾਅ ਦਾ ਇਕ ਅਹਿਮ ਮੋੜ ਸੀ। ਉਸ ਨੇ ਹਾਰ ਨਹੀਂ ਮੰਨੀ। ਉਹ ਜਾਣਦੀ ਸੀ ਕਿ ਉਹ ਬਿਨਾਂ ਕੁਝ ਹਾਸਲ ਕੀਤੇ ਘਰ ਨਹੀਂ ਪਰਤ ਸਕਦੀ, ਇਸ ਲਈ ਉਸ ਨੇ ਹੋਰ ਵੱਧ ਮਿਹਨਤ ਕੀਤੀ।
ਮੋਟੀ ਹੋਣ ਦੇ ਬਾਵਜੂਦ ਬੇਹੱਦ ਬੋਲਡ ਹਨ ਵਿਦਿਆ ਦੀਆਂ ਅਦਾਵਾਂ (ਦੇਖੋ ਤਸਵੀਰਾਂ)
NEXT STORY