ਮੁੰਬਈ- ਬਾਲੀਵੁੱਡ ਇੰਡਸਟਰੀ 'ਚ ਇਨੀਂ ਦਿਨੀਂ ਅਦਾਕਾਰ ਸ਼ਾਹਿਦ ਕਪੂਰ ਅਤੇ ਦਿੱਲੀ ਦੀ ਮੀਰਾ ਰਾਜਪੂਤ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਖਬਰ ਹੈ ਕਿ ਦੋਵੇ ਛੋਟੇ ਜਿਹੇ ਸਮਾਰੋਹ 'ਚ ਵਿਆਹ ਕਰਨਗੇ ਜਿਸ 'ਚ ਉਸ ਦੇ ਪਰਿਵਾਰ ਅਤੇ ਸਿਰਫ ਕਰੀਬੀ ਦੋਸਤ ਸ਼ਾਮਲ ਹੋਣਗੇ। ਫਿਲਮ ਆਰ ਰਾਜਕੁਮਾਰ 'ਚ ਸ਼ਾਹਿਦ ਕਪੂਰ ਦੇ ਨਾਲ ਕੰਮ ਕਰ ਚੁੱਕੀ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਸ਼ਰਾਰਤੀ ਅੰਦਾਜ਼ 'ਚ ਕਿਹਾ ਹੈ ਕਿ ਜੇਕਰ ਸ਼ਾਹਿਦ ਮੈਨੂੰ ਆਪਣੇ ਵਿਆਹ 'ਚ ਗ੍ਰੀਸ ਬਲਾਉਂਦੇ ਹਨ ਤਾਂ ਮੈਂ ਜ਼ਰੂਰ ਜਾਵਾਂਗੀ। ਕੌਣ ਨਹੀਂ ਜਾਣਾ ਚਾਹੇਗਾ। ਜਦੋਂ ਸੋਨਾਕਸ਼ੀ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਇਸ ਲਈ ਵਧਾਈ ਦਿੱਤੀ ਹੈ ਤਾਂ ਉਨ੍ਹਾਂ ਨੇ ਕਿਹਾ ਬਿਲਕੁੱਲ ਹਾਲ ਹੀ 'ਚ ਜਦੋਂ ਇਵੈਂਟ 'ਚ ਮਿਲੇ ਸੀ ਤਾਂ ਮੈਂ ਉਸ ਨੂੰ ਵਧਾਈ ਦਿੱਤੀ ਸੀ। ਉਸ ਲਈ ਮੈਂ ਬਹੁਤ ਖੁਸ਼ ਹਾਂ। ਉਸ ਲਈ ਵਿਆਹ ਕਰਨ ਦਾ ਇਹ ਸਭ ਤੋਂ ਵਧੀਆ ਸਮਾਂ ਹੈ।
ਹੁਣ ਆਮਿਰ ਖਾਨ ਵੀ ਬੋਲੇ ਸਲਮਾਨ ਖਾਨ ਦੀ ਬੋਲੀ
NEXT STORY