ਮੁੰਬਈ- ਦਬੰਗ ਸਲਮਾਨ ਖਾਨ ਤੋਂ ਬਾਅਦ ਹੁਣ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਨੇ ਵੀ ਖੁੱਲ੍ਹ ਕੇ ਕਿਹਾ ਹੈ ਕਿ ਬਾਲੀਵੁੱਡ ਖਾਨਜ਼ ਵਿਚਾਲੇ ਨੰਬਰ ਇਕ ਬਣਨ ਦੀ ਦੌੜ ਨਹੀਂ ਚੱਲ ਰਹੀ ਹੈ। ਆਮਿਰ ਨੇ ਕਿਹਾ ਕਿ ਇਥੇ ਕੋਈ ਨੰਬਰ ਗੇਮ ਨਹੀਂ ਹੈ। ਇਸ ਹਫਤੇ ਦੀ ਸ਼ੁਰੂਆਤ 'ਚ ਸਲਮਾਨ ਨੇ ਟਵਿਟਰ 'ਤੇ ਲਿਖਿਆ ਸੀ, 'ਸ਼ਾਹਰੁਖ ਤੇ ਆਮਿਰ ਉਸ ਦੇ ਦੋਸਤ ਹਨ ਤਾਂ ਬਸ ਭਾਂਡੇ 'ਚ ਗਿਆ ਨੰਬਰ 1, 2, 3. ਸਮਝੇ ਕੀ?'
ਸਲਮਾਨ ਨੇ ਆਪਣੇ ਫੈਨਜ਼ ਵਲੋਂ ਹੋਰਨਾਂ ਸਿਤਾਰਿਆਂ ਖਾਸ ਕਰ ਆਮਿਰ ਤੇ ਸ਼ਾਹਰੁਖ 'ਤੇ ਟਿੱਪਣੀ ਕਰਨ 'ਤੇ ਇਤਰਾਜ਼ ਜਤਾਇਆ ਸੀ। ਸਲਮਾਨ ਦੀ ਟਵਿਟਰ ਪੋਸਟ 'ਤੇ ਪ੍ਰਤੀਕਿਰਿਆ ਦਿੰਦਿਆਂ ਆਮਿਰ ਨੇ ਕਿਹਾ ਕਿ ਇਹ ਸਲਮਾਨ ਦਾ ਪਿਆਰ ਤੇ ਉਸ ਦੇ ਜਜ਼ਬਾਤ ਹਨ। ਉਹ ਵੀ ਸਲਮਾਨ ਲਈ ਅਜਿਹਾ ਹੀ ਮਹਿਸੂਸ ਕਰਦੇ ਹਨ। ਯਕੀਨ ਮੰਨੋ ਸਾਡੇ ਵਿਚਾਲੇ 1, 2, 3 ਨੰਬਰ ਗੇਮ ਨਹੀਂ ਹੈ। ਸਲਮਾਨ ਤੇ ਸ਼ਾਹਰੁਖ ਬਹੁਤ ਵੱਡੇ ਸਿਤਾਰੇ ਹਨ।
OMG : ਕੀ ਕਮਾਲ ਦੀ ਲੁੱਕ ਅਪਣਾਈ 'ਦਿਲਵਾਲੇ' ਸ਼ਾਹਰੁਖ ਖਾਨ ਨੇ (ਦੇਖੋ ਤਸਵੀਰਾਂ)
NEXT STORY