ਮੁੰਬਈ- ਡਾਕਟਰ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਵੀਰਵਾਰ ਨੂੰ ਹੀ ਗ੍ਰਿਫਤਾਰ ਹੋਣ ਅਤੇ ਜ਼ਮਾਨਤ 'ਤੇ ਛੁਟਣ ਤੋਂ ਬਾਅਦ ਗਾਇਕ ਮੀਕਾ ਸਿੰਘ ਉਸ ਦਿਨ ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰੇ ਪਹੁੰਚੇ। 11 ਅਪ੍ਰੈਲ ਨੂੰ ਦਿੱਲੀ 'ਚ ਇਕ ਲਾਈਵ ਕਾਨਸਰਟ ਦੌਰਾਨ ਉਸ ਨੇ ਸਟੇਜ਼ 'ਤੇ ਇਕ ਡਾਕਟਰ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ ਸੀ। ਡਾਕਟਰ ਕਥਿਤ ਤੌਰ 'ਤੇ ਗਾਇਕ ਮੀਕਾ ਨੂੰ ਗੰਦੇ ਇਸ਼ਾਰੇ ਕਰ ਰਿਹਾ ਸੀ। ਵੀਰਵਾਰ ਨੂੰ ਉਨ੍ਹਾਂ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਕੁਝ ਹੀ ਦੇਰ 'ਚ ਉਸ ਨੂੰ ਜ਼ਮਾਨਤ ਮਿਲ ਗਈ ਸੀ। ਮੀਕਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਬੰਗਲਾ ਸਾਹਿਬ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਉਸ ਨੇ ਲਿਖਿਆ ਹੈ ਕਿ 'ਵਾਹਿਗੁਰੂ ਤੇਰਾ ਸ਼ੁਕਰ ਹੈ'। ਗੁਰੂਦੁਆਰਾ ਬੰਗਲਾ ਸਾਹਿਬ। ਬੰਗਲਾ ਸਾਹਿਬ 'ਚ ਮੱਥਾ ਟੇਕਣ ਆਏ ਲੋਕਾਂ ਨੇ ਮੀਕਾ ਨਾਲ ਤਸਵੀਰਾਂ ਵੀ ਖਿੱਚਵਾਈਆਂ। ਆਪਣੇ ਟਵਿੱਸਟ 'ਚ ਉਸ ਨੇ 13 ਜੂਨ ਨੂੰ ਮੁੰਬਈ ਆਉਣ ਦੇ ਪਲੈਨ ਬਾਰੇ ਵੀ ਦੱਸਿਆ। ਮੀਕਾ ਨੇ ਲਿਖਿਆ ਹੈ ਕਿ ਹੇ ਮੁੰਬਈ ਮੈਂ 13 ਜੂਨ ਨੂੰ ਉਥੇ ਆ ਰਿਹਾ ਹਾਂ, ਤਾਂ ਤਿਆਰ ਰਹੋ। ਉਦੋਂ ਤੱਕ ਇਕ ਸੈਲਫੀ ਦਾ ਟਾਈਮ ਹੈ। ਇਸ ਟਵੀਟ ਦੇ ਨਾਲ ਮੀਕਾ ਸਿੰਘ ਨੇ ਇਕ ਸੈਲਫੀ ਵੀ ਪੋਸਟ ਕੀਤੀ ਹੈ ਜਿਸ 'ਚ ਉਹ ਆਪਣੇ ਡੋਗੀ ਦੇ ਨਾਲ ਨਜ਼ਰ ਆ ਰਹੇ ਹਨ।
ਕੀ ਸ਼ਾਹਿਦ ਦੇ ਵਿਆਹ 'ਚ ਜਾ ਪਾਵੇਗੀ ਸੋਨਾਕਸ਼ੀ?
NEXT STORY