ਲਾਹੌਰ- ਮਹੇਸ਼ ਭੱਟ ਦੀ ਫਿਲਮ 'ਨਜ਼ਰ' ਨਾਲ ਚਰਚਾ 'ਚ ਆਈ ਪਾਕਿਸਤਾਨੀ ਅਦਾਕਾਰਾ ਮੀਰਾ ਦੇ ਖਿਲਾਫ ਲਾਹੌਰ ਦੀ ਇਕ ਅਦਾਲਤ ਨੇ ਗ੍ਰਿਫਤਾਰੀ ਦਾ ਵਾਰੰਟ ਜਾਰੀ ਕੀਤਾ ਹੈ। ਉਸ ਦਾ ਪਤੀ ਹੋਣ ਦਾ ਦਾਅਵਾ ਕਰਨ ਵਾਲੇ ਅਤਿਕੁਰ ਰਹਿਮਾਨ ਦੀ ਅਰਜ਼ੀ 'ਤੇ ਵਾਰੰਟ ਜਾਰੀ ਕੀਤਾ ਗਿਆ ਹੈ। ਰਹਿਮਾਨ ਦਾ ਕਹਿਣਾ ਹੈ ਕਿ ਉਸ ਤੋਂ ਵੱਖ ਹੋਏ ਬਿਨ੍ਹਾਂ ਮੀਰਾ ਨੇ ਕੈਪਟਨ ਨਾਵਿਦ ਪਰਵੇਜ਼ ਦੇ ਨਾਲ 2013 'ਚ ਵਿਆਹ ਕਰ ਲਿਆ ਸੀ। ਅਦਾਲਤ ਨੇ 17 ਜੁਲਾਈ ਨੂੰ ਸੁਣਵਾਈ ਦੀ ਅਗਲੀ ਤਾਰੀਕ 'ਤੇ ਮੀਰਾ ਨੂੰ ਅਦਾਲਤ 'ਚ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ।
'ਬਾਂਬੇਰੀਆ' ਤੋਂ ਛੁੱਟੀ ਲੈ ਟ੍ਰੇਨਿੰਗ 'ਤੇ ਚੱਲੀ ਰਾਧਿਕਾ
NEXT STORY