ਨਵੀਂ ਦਿੱਲੀ- ਫਿਲਮ 'ਜੱਗਾ ਜਾਸੂਸ' ਦੀ ਸ਼ੂਟਿੰਗ 'ਤੇ ਕਿਸੇ ਦੀ ਨਜ਼ਰ ਲੱਗ ਗਈ ਹੈ। ਇਸੇ ਲਈ ਤਾਂ ਇਹ ਫਿਲਮ ਵੱਖ-ਵੱਖ ਮੁਸ਼ਕਿਲਾਂ ਵਿਚੋਂ ਲੰਘ ਰਹੀ ਹੈ। ਪਹਿਲਾਂ ਫਿਲਮ ਦਾ ਸ਼ੈਡਿਊਲ ਗੜਬੜ ਨਾਲ ਚੱਲ ਰਿਹਾ ਸੀ, ਫਿਰ ਰਣਬੀਰ ਤੇ ਕੈਟਰੀਨਾ ਦੀਆਂ ਡੇਟਸ ਦੀ ਮੁਸ਼ਕਿਲ ਹੋ ਰਹੀ ਸੀ। ਬਾਅਦ 'ਚ ਫਿਲਮ ਦਾ ਲਗਭਗ 60 ਫੀਸਦੀ ਹਿੱਸਾ ਮੁੜ ਸ਼ੂਟ ਕੀਤਾ ਜਾਣਾ ਹੈ ਤੇ ਹੁਣ ਸਭ ਤੋਂ ਵੱਡੀ ਮੁਸ਼ਕਿਲ ਮੁੰਬਈ ਦੀ ਬਾਰਿਸ਼ ਬਣ ਗਈ ਹੈ।
ਬਾਰਿਸ਼ ਦੀ ਵਜ੍ਹਾ ਕਾਰਨ ਰਣਬੀਰ ਤੇ ਕੈਟਰੀਨਾ ਸੈੱਟ 'ਤੇ ਸਹੀ ਸਮੇਂ 'ਤੇ ਨਹੀਂ ਪਹੁੰਚ ਰਹੇ ਤੇ ਪੂਰੀ ਸ਼ੂਟਿੰਗ ਰੱਦ ਕਰਨੀ ਪਈ ਹੈ। ਪੈਸਿਆਂ ਦੇ ਨਾਲ-ਨਾਲ ਸਮਾਂ ਵੀ ਲੰਘਦਾ ਜਾ ਰਿਹਾ ਹੈ ਤੇ ਇਸ ਦੀ ਵਜ੍ਹਾ ਕਾਰਨ ਰਣਬੀਰ, ਕੈਟਰੀਨਾ ਤੇ ਡਾਇਰੈਕਟਰ ਅਨੁਰਾਗ ਬਾਸੂ ਵੀ ਪ੍ਰੇਸ਼ਾਨ ਹਨ। ਉਂਝ ਬਾਰਿਸ਼ ਦੀ ਵਜ੍ਹਾ ਕਾਰਨ ਸੰਜੇ ਗੁਪਤਾ ਦੀ ਫਿਲਮ ਜਜ਼ਬਾ ਵੀ ਰੁਕੀ ਪਈ ਹੈ।
ਆਪਣੀਆਂ ਐਕਸ ਗਰਲਫ੍ਰੈਂਡਜ਼ ਨੂੰ ਅਜੇ ਤੱਕ ਨਹੀਂ ਭੁੱਲ ਪਾਏ ਇਹ ਬਾਲੀਵੁੱਡ ਸਿਤਾਰੇ (ਦੇਖੋ ਤਸਵੀਰਾਂ)
NEXT STORY