ਮੁੰਬਈ- ਬਾਲੀਵੁੱਡ 'ਚ ਲੋਕ ਆਸਾਨੀ ਨਾਲ ਰਿਸ਼ਤੇ ਖਤਮ ਨਹੀਂ ਕਰਦੇ। ਕਦੇ ਕੱਪਲ ਰਹੇ ਸ਼ਾਹਿਦ ਤੇ ਕਰੀਨਾ ਇਕ ਵਾਰ ਮੁੜ ਖਬਰਾਂ 'ਚ ਹਨ। ਦੋਵੇਂ ਸਟਾਰਸ ਫਿਲਮ ਉੜਤਾ ਪੰਜਾਬ 'ਚ ਇਕੱਠੇ ਕੰਮ ਕਰ ਰਹੇ ਹਨ। ਸ਼ਾਇਦ ਫਿਲਮ 'ਚ ਇਕੱਠੇ ਕੰਮ ਕਰਨ ਦਾ ਹੀ ਕਮਾਲ ਸੀ ਕਿ ਮੀਡੀਆ ਨੂੰ ਖਬਰ ਦੇਣ ਤੋਂ ਪਹਿਲਾਂ ਸ਼ਾਹਿਦ ਨੇ ਕਰੀਨਾ ਕਪੂਰ ਨੂੰ ਆਪਣੇ ਵਿਆਹ ਦੀ ਜਾਣਕਾਰੀ ਦਿੱਤੀ। ਕਰੀਨਾ ਨੇ ਵੀ ਸ਼ਾਹਿਦ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਹਾਲਾਂਕਿ ਸ਼ਾਹਿਦ ਨੇ ਰੁੱਝੇ ਸ਼ੈਡਿਊਲ ਦੀ ਵਜ੍ਹਾ ਕਾਰਨ ਅਜੇ ਵਿਆਹ ਦੀ ਤਰੀਕ ਪੱਕੀ ਨਹੀਂ ਹੋਈ ਹੈ ਪਰ ਖਬਰਾਂ ਮੁਤਾਬਕ ਸ਼ਾਹਿਦ ਜੁਲਾਈ 'ਚ ਵਿਆਹ ਕਰਵਾ ਲੈਣਗੇ। ਸ਼ਾਹਿਦ ਦੇ ਵਿਆਹ ਹੋਣ ਸਬੰਧੀ ਜਦੋਂ ਕਰੀਨਾ ਕੋਲੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਜੇਕਰ ਸ਼ਾਹਿਦ ਬੁਲਾਉਂਦੇ ਹਨ ਤਾਂ ਉਹ ਜ਼ਰੂਰ ਜਾਣਾ ਪਸੰਦ ਕਰੇਗੀ। ਉਂਝ ਜੇਕਰ ਸ਼ਾਹਿਦ ਨੇ ਕਰੀਨਾ ਨੂੰ ਵਿਆਹ 'ਤੇ ਬੁਲਾਇਆ ਤਾਂ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਰਿਆਂ ਦੀਆਂ ਨਜ਼ਰਾਂ ਕਰੀਨਾ 'ਤੇ ਹੀ ਹੋਣਗੀਆਂ।
ਫਿਲਮ ਲਈ ਮੁੜ ਸਕੂਲ ਜਾਣ ਲਈ ਅਦਿਤੀ ਹੋਈ ਮਜਬੂਰ
NEXT STORY