ਜਲੰਧਰ- ਜੇਕਰ ਤੁਹਾਡੇ ਤੁਸੀਂ ਆਪਣੇ ਘਰ ਦੇ ਕਮਰਿਆਂ ਜਾਂ ਪੂਰੇ ਘਰ ਨੂੰ ਨਵਾਂ ਰੂਪ ਦੇਣ ਲਈ ਘਰ ਨੂੰ ਤੋੜਣ ਦੇ ਬਾਰੇ 'ਚ ਸੋਚ ਰਹੇ ਹੋ ਤਾਂ ਜ਼ਰਾ ਠਹਿਰ ਜਾਓ। Homelane.com ਆਨਲਾਈਨ ਮਾਡਿਊਲਰ ਹੋਮ ਫਰਨਿਸ਼ਿੰਗ ਦੇ ਰੂਪ 'ਚ ਹੱਲ ਲੈ ਕੇ ਆਇਆ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਰਸੋਈ ਘਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ Homelane 'ਤੇ ਜਾ ਸਕਦੇ ਹੋ। ਯੂਜ਼ਰ ਆਪਣੀ ਲੋੜ ਦੇ ਹਿਸਾਬ ਨਾਲ ਪ੍ਰੋਡਕਟ ਆਰਡਰ ਕਰ ਸਕਦਾ ਹੈ ਤੇ ਡਿਜ਼ਾਈਨ ਦੀ ਸਲਾਹ ਲੈ ਸਕਦਾ ਹੈ।
ਹੁਣ ਕੰਪਨੀ ਇਕ ਕਦਮ ਹੋਰ ਅੱਗੇ ਵੱਧਦੇ ਹੋਏ Kaleido ਫੀਚਰ ਲੈ ਕੇ ਆਈ ਹੈ ਜਿਸ ਨਾਲ ਘਰ ਨੂੰ 3ਡੀ ਵਰਚੁਅਲ ਰਿਆਲਿਟੀ 'ਚ ਰੀਡੈਕੋਰੇਟ ਤੇ ਰੀਡਿਜ਼ਾਈਨ ਕੀਤਾ ਜਾ ਸਕਦਾ ਹੈ। ਜਿਸ ਨਾਲ ਕੱਲ ਨੂੰ ਨਾਪਸੰਦ ਦੀ ਸੰਭਾਵਨਾ ਨਹੀਂ ਹੋਵੇਗੀ। ਜਦੋਂ ਤੁਸੀਂ ਡਿਜ਼ਾਈਨਰ ਨੂੰ ਘਰ ਆਉਣ ਲਈ ਕਾਲ ਕਰੋਗੇ ਤਾਂ Homelane ਡਿਜ਼ਾਈਨਰ ਤੁਹਾਡੇ ਕੋਲੋਂ ਰਸੋਈ ਜਾਂ ਘਰ ਦੇ ਹੋਰ ਏਰੀਆ ਜਿਸ ਨੂੰ ਰੀਡਿਜ਼ਾਈਨ ਕਰਨਾ ਹੈ ਉਸ ਦੇ ਬਾਰੇ 'ਚ ਜਾਣਕਾਰੀ ਮੰਗੇਗਾ। Homelane ਦਾ ਪ੍ਰਤੀਨਿਧੀ ਤੁਹਾਡੇ ਘਰ 'ਚ ਫੋਨ ਲੈ ਕੇ ਆਏਗਾ ਜਿਸ 'ਚ Kaleido ਐਪ ਕੇ Kaleido ਹੈਡਸੈਟ ਹੋਵੇਗਾਸ, ਜੋ ਗੂਗਲ ਕਾਰਡਬੋਰਡ ਹੈਡਸੈਟ ਵਰਗੀ ਹੀ ਹੈ।
ਇਸ ਨਾਲ 3ਡੀ ਵਰਚੁਅਲ ਇਮੇਜ ਦੇ ਤੌਰ 'ਤੇ ਰਸੋਈ ਘਰ ਜਾਂ ਕਿਸੀ ਹੋਰ ਕਮਰੇ ਨੂੰ ਬਿਨਾਂ ਤੋੜੇ ਰੀਡੈਕੋਰੇਟ ਤੇ ਰੀਡਿਜ਼ਾਈਨ ਕਰ ਸਕੋਗੇ। ਜਿਸ ਤਰ੍ਹਾਂ ਕਿ ਉਪਰ ਵੀਡੀਓ 'ਚ ਵੀ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਸ ਨਾਲ ਰਸੋਈ ਘਰ ਨੂੰ 3ਡੀ ਵਰਚੁਅਲ ਇਮੇਜ 'ਚ ਬਦਲ ਦਿੱਤਾ ਹੈ ਤੇ ਰਸੋਈ ਘਰ ਦੇ ਫਲੋਰ ਤੋਂ ਲੈ ਕੇ ਦੀਵਾਰ ਤਕ, ਸਾਮਾਨ ਰੱਖਣ ਵਾਲੀ ਥਾਂ ਤੋਂ ਲੈ ਕੇ ਗੈਸ ਤੇ ਭਾਂਡੇ ਸਾਫ ਕਰਨ ਵਾਲੀ ਥਾਂ ਕਿਥੇ ਸਹੀ ਰਹੇਗੀ ਇਹ ਵੀ ਦੱਸੇਗਾ।
ਫੇਸਬੁੱਕ 'ਤੇ ਆਇਆ ਇਕ ਨਵਾਂ ਸਕਿਓਰਿਟੀ ਟੂਲ, ਕਰੇਗਾ ਵਾਇਰਸ ਨੂੰ ਸਰਚ
NEXT STORY