ਜਲੰਧਰ-ਨਕੋਦਰ ਦੇ ਫਾਜ਼ਿਲਪੁਰ ਪਿੰਡ ਤੋਂ 50 ਸਾਲ ਪਹਿਲਾਂ ਬ੍ਰਿਟੇਨ ਜਾ ਕੇ ਵਸੇ 111 ਸਾਲਾਂ ਦੇ ਬਾਬੂ ਨਾਜਰ ਸਿੰਘ ਦੀ ਚਿਤਾ 'ਤੇ ਵਿਸਕੀ ਚੜ੍ਹਾ ਕੇ ਉਨ੍ਹਾਂ ਨੂੰ ਦੁਨੀਆ ਤੋਂ ਅਲਵਿਦਾ ਕੀਤਾ ਗਿਆ। ਬਾਪੂ ਨਾਜਰ ਸਿੰਘ ਨੂੰ ਵਿਸਕੀ ਦਾ ਬੜਾ ਸ਼ੌਂਕ ਸੀ, ਇਸ ਲਈ ਉਨ੍ਹਾਂ ਦੇ ਅੰਤਿਮ ਸਫਰ ਦੌਰਾਨ ਵੀ ਵਿਸਕੀ ਨੂੰ ਉਨ੍ਹਾਂ ਤੋਂ ਦੂਰ ਨਹੀਂ ਰੱਖਿਆ ਗਿਆ।
ਜਿਸ ਜ਼ਿੰਦਾਦਿਲੀ ਨਾਲ ਬਾਬੂ ਨਾਜਰ ਸਿੰਘ ਨੇ ਆਪਣੀ ਪੂਰੀ ਜ਼ਿੰਦਗੀ ਬਿਤਾਈ, ਉਸੇ ਜ਼ਿੰਦਾਦਿਲੀ ਨਾਲ ਦੁਨੀਆ ਤੋਂ ਵਿਦਾ ਕੀਤਾ ਗਿਆ। ਇਸ ਮੌਕੇ ਨਾ ਹੀ ਕਿਸੇ ਨੇ ਅਫਸੋਸ ਕੀਤਾ ਅਤੇ ਨਾ ਹੀ ਅੱਖਾਂ 'ਚ ਹੰਝੂ ਲਿਆਂਦੇ।
ਬਾਪੂ ਨਾਜਰ ਸਿੰਘ ਰੋਜ਼ਾਨਾ ਵਿਸਕੀ ਦਾ ਇਕ ਪੈੱਗ ਲੈਂਦੇ ਸਨ, ਇਸ ਲਈ ਉਨ੍ਹਾਂ ਦੇ ਬੇਟਿਆਂ ਨੇ ਉਨ੍ਹਾਂ 'ਤੇ ਚਿਤਾ 'ਤੇ ਸ਼ਰਾਬ ਡੋਲ੍ਹੀ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ। ਜ਼ਿਕਰਯੋਗ ਹੈ ਕਿ ਨਾਜਰ ਸਿੰਘ ਦੁਨੀਆ ਦੇ ਤੀਜੇ ਉਮਰਦਰਾਜ ਬਜ਼ੁਰਗ ਸਨ।
ਵਿਆਹੁਤਾ ਮੁਰਾਦਾਂ ਲੈਣ ਗਈ ਸੀ ਪਤੀ ਸੰਗ ਪਰ ਸ਼ਕਲ ਦੇਖਦੇ ਹੀ ਬਾਬੇ ਤੇ ਚੇਲੇ ਨੇ ਬਦਲੇ ਰੰਗ
NEXT STORY