ਹੁਸ਼ਿਆਰਪੁਰ-ਇੱਥੇ ਦੀ ਰਹਿਣ ਵਾਲੀ ਇਕ ਔਰਤ ਔਲਾਦ ਦਾ ਸੁੱਖ ਲੈਣ ਲਈ ਇਕ ਬਾਬੇ ਕੋਲ ਗਈ ਤਾਂ ਔਰਤ ਨੂੰ ਦੇਖਦੇ ਹੀ ਬਾਬੇ ਅਤੇ ਉਸ ਦੇ ਚੇਲੇ ਦੇ ਰੰਗ ਬਦਲ ਗਏ ਅਤੇ ਇਕ ਦਿਨ ਉਨ੍ਹਾਂ ਨੇ ਔਰਤ ਦੇ ਘਰ ਆ ਕੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਉਕਤ ਦੋਹਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਦੀ ਰਹਿਣ ਵਾਲੀ ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ ਸਾਢੇ 3 ਸਾਲ ਪਹਿਲਾਂ ਹੋਇਆ ਸੀ। ਉਸ ਦੇ ਔਲਾਦ ਨਾ ਹੋਣ ਕਾਰਨ ਉਸ ਦੇ ਪਤੀ ਨੂੰ ਇਕ ਵਿਅਕਤੀ ਕਾਕਾ ਪਹਿਲਵਾਨ ਅਗਸਤ ਮਹੀਨੇ 'ਚ ਹਿਮਾਚਲ ਪ੍ਰਦੇਸ਼ ਰਹਿੰਦੇ ਇਕ ਬਾਬੇ ਕੋਲ ਲੈ ਗਿਆ। ਪੀੜਤਾ ਨੂੰ ਦੇਖਦੇ ਸਾਰ ਹੀ ਬਾਬੇ ਦੀ ਨੀਅਰ 'ਚ ਖੋਟ ਆ ਗਿਆ।
ਇਸ ਤੋਂ ਬਾਅਦ ਬਾਬੇ ਅਤੇ ਉਸ ਦੇ ਚੇਲੇ ਕਾਕਾ ਪਹਿਲਵਾਨ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸ਼ੁਰੂ ਹੋ ਗਿਆ। ਪੀੜਤ ਔਰਤ ਨੇ ਦੱਸਿਆ ਕਿ ਇਕ ਦਿਨ ਜਦੋਂ ਉਹ ਘਰ 'ਚ ਇਕੱਲੀ ਸੀ ਤਾਂ ਬਾਬਾ ਅਤੇ ਉਸ ਦਾ ਚੇਲਾ ਘਰ ਆਏ। ਦੋਹਾਂ ਨੇ ਪੀੜਤਾ ਨੂੰ ਇਕੱਲੀ ਦੇਖ ਕੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਇਸ ਸੰਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ। ਫਿਲਹਾਲ ਪੁਲਸ ਨੇ ਬਾਬੇ ਅਤੇ ਚੇਲੇ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਲੰਧਰ 'ਚ ਨਸ਼ੇੜੀ ਸੱਸ ਦਾ ਖਰਾਬ ਹੋਇਆ ਦਿਮਾਗ, ਧੀਆਂ ਵਰਗੀ ਨੂੰਹ ਨਾਲ ਕਰ ਬੈਠੀ ਅਜਿਹਾ ਕਾਂਡ
NEXT STORY