ਚੰਡੀਗੜ੍ਹ-ਪੰਜਾਬ 'ਚ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ 80,000 ਬੱਚਿਆਂ ਦੇ ਫੇਲ ਹੋਣ ਦਾ ਰਾਜ਼ ਪਤਾ ਲੱਗਦੇ ਹੀ ਹਰ ਕੋਈ ਹੈਰਾਨ ਰਹਿ ਜਾਵੇਗਾ ਕਿਉਂਕਿ ਜਿਹੜੇ ਟੀਚਰਾਂ ਨੇ ਇਨ੍ਹਾਂ ਬੱਚਿਆਂ ਨੂੰ ਪੜ੍ਹਾਇਆ, ਉਹ ਤਾਂ ਖੁਦ ਇਕ ਲਾਈਨ ਵੀ ਅੰਗਰੇਜ਼ੀ ਦੀ ਨਾ ਲਿਖ ਸਕੇ। ਫਿਰ ਜ਼ਾਹਿਰ ਜਿਹੀ ਗੱਲ ਹੈ ਕਿ ਅਜਿਹੇ ਟੀਚਰਾਂ ਕੋਲੋਂ ਪੜ੍ਹਨ ਤੋਂ ਬਾਅਦ ਬੱਚਿਆਂ ਨੇ ਫੇਲ ਹੀ ਹੋਣਾ ਸੀ।
ਅਸਲ 'ਚ ਇੰਨੀ ਗਿਣਤੀ 'ਚ ਬੱਚਿਆਂ ਦੇ ਫੇਲ ਹੋਣ ਤੋਂ ਬਾਅਦ ਜ਼ਿਲੇ ਦੇ ਸਭ ਤੋਂ ਘਟੀਆ ਰਿਜ਼ਲਟ ਦੇਣ ਵਾਲੇ ਅੰਗਰੇਜ਼ੀ ਦੇ ਟੀਚਰਾਂ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ 2 ਪੇਜਾਂ 'ਤੇ ਕਾਰਨ ਅਤੇ ਸੁਝਾਅ ਅੰਗਰੇਜ਼ੀ 'ਚ ਬਣਾ ਕੇ ਦੇਣ ਲਈ ਕਿਹਾ ਗਿਆ। ਉੱਥੇ ਹੀ ਸਭ ਟੀਚਰਾਂ ਨੇ ਤੋਤੇ ਉੱਡ ਗਏ ਅਤੇ ਉਹ ਇਕ ਵੀ ਲਾਈਨ ਅੰਗਰੇਜ਼ੀ 'ਚ ਢੰਗ ਨਾਲ ਨਾ ਲਿਖ ਸਕੇ।
ਇਸ ਸਭ ਤੋਂ ਬਾਅਦ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੂੰ ਸਭ ਸਮਝ ਆ ਗਿਆ ਕਿ ਆਖਰ ਇੰਨੇ ਬੱਚੇ ਫੇਲ ਕਿਉਂ ਹੋਏ ਹਨ। ਸਿਰਫ ਇੰਨਾ ਹੀ ਨਹੀਂ, ਉਕਤ ਟੀਚਰਾਂ ਨੇ ਅੰਗਰੇਜੀ ਸਹੀ ਨਾ ਲਿਖਣ ਦੇ ਜੋ ਬਹਾਨੇ ਲਗਾਏ, ਉਹ ਤਾਂ ਬੱਚਿਆਂ ਤੋਂ ਵੀ ਪਰੇ ਸਨ। ਟੀਚਰਾਂ ਦੇ ਬਹਾਨੇ ਕੁਝ ਇਸ ਤਰ੍ਹਾਂ ਸਨ, ਜਿਨ੍ਹਾਂ ਨੂੰ ਸੁਣਦੇ ਹੀ ਡਾ. ਦਲਜੀਤ ਸਿੰਘ ਚੀਮਾ ਨੂੰ ਗੁੱਸਾ ਆ ਗਿਆ।
- ਮੇਰੇ ਐਨਕ ਨਹੀਂ ਲੱਗੀ ਹੋਈ ਸੀ, ਇਸ ਲਈ ਲਾਈਨਾਂ ਸਹੀ ਨਹੀਂ ਲਿਖ ਸਕਿਆ
- ਅਧਿਆਪਕਾਂ 'ਤੇ ਪੜ੍ਹਾਉਣ ਤੋਂ ਇਲਾਵਾ ਹੋਰ ਕੰਮਾਂ ਦਾ ਬਹੁਤ ਭਾਰ ਹੁੰਦਾ ਹੈ।
- ਮੈਂ ਘਬਹਾਰਟ 'ਚ ਸੀ, ਇਸ ਲਈ ਲਾਈਨਾਂ ਗਲਤ ਲਿਖ ਗਈ।
- ਪ੍ਰੈਕਟੀਕਲ ਦੇ ਦਿਨਾਂ 'ਚ ਬੱਚੇ ਸਕੂਲ ਨਹੀਂ ਆਏ, ਇਸ ਲਈ ਫੇਲ ਹੋ ਗਏ।
- ਬੱਚੇ ਗਰੀਬ ਹਨ ਅਤੇ ਉਨ੍ਹਾਂ ਦੇ ਮਾਪੇ ਕਦੇ ਸਕੂਲ ਨਹੀਂ ਆਏ।
ਟੀਚਰਾਂ ਦੀਆਂ ਇਹ ਸਭ ਗੱਲਾਂ ਸੁਣਨ ਤੋਂ ਬਾਅਦ ਡਾ. ਚੀਮਾ ਨੇ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਦੀ ਆਪਣੀ ਕਮਜ਼ੋਰੀ ਹੈ, ਉਹ ਉਨ੍ਹਾਂ ਨੂੰ ਦੋ ਮਹੀਨੇ ਦੀ ਟ੍ਰੇਨਿੰਗ ਦੇਣ ਲਈ ਤਿਆਰ ਹਨ, ਜਿਸ ਤੋਂ ਬਾਅਦ ਟੀਚਰਾਂ ਨੇ ਡਾ. ਚੀਮਾ ਦੇ ਇਸ ਸੁਝਾਅ ਦੀ ਕਾਫੀ ਤਾਰੀਫ ਕੀਤੀ
ਭਰਾਵਾਂ ਦਾ ਝਗੜਾ ਮਿਟਾਉਣ ਆਏ ਕੌਂਸਲਰ ਦੀ ਕੁੱਟਮਾਰ, ਪਗੜੀ ਵੀ ਉਤਾਰੀ (ਤਸਵੀਰਾਂ)
NEXT STORY