ਮੁੰਬਈ- ਅਭਿਨੇਤਰੀ ਕਰੀਨਾ ਕਪੂਰ ਵੱਡੇ ਪਰਦੇ 'ਤੇ ਜਿਹੜੇ ਵੀ ਅੰਦਾਜ਼ ਜਾਂ ਸਟਾਈਲ 'ਚ ਨਜ਼ਰ ਆਏ, ਉਸ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਬਹੁਤ ਛੇਤੀ ਆਕਰਸ਼ਿਤ ਹੋ ਜਾਂਦੀ ਹੈ। ਇਸ ਲਈ ਇਹ ਕਹਿਣਾ ਸਹੀ ਹੋਵੇਗਾ ਕਿ ਕਰੀਨਾ ਅੱਜ ਦੀ ਨੌਜਵਾਨ ਪੀੜ੍ਹੀ ਦੀ ਸਟਾਈਲ ਆਈਕਨ ਹੈ। ਕਰੀਨਾ ਹਮੇਸ਼ਾ ਤੋਂ ਉਹੀ ਆਊਟਫਿਟ ਪਹਿਨਦੀ ਹੈ, ਜਿਸ 'ਚ ਉਹ ਖੁਦ ਨੂੰ ਸਜਿ ਮਹਿਸੂਸ ਕਰਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਰੀਨਾ ਇਨ੍ਹੀਂ ਦਿਨੀਂ ਈਕੋ ਫ੍ਰੈਂਡਲੀ ਫੈਸ਼ਨ ਨੂੰ ਵੱਡੇ ਪੱਧਰ 'ਤੇ ਮਹੱਤਵ ਦੇ ਰਹੀ ਹੈ।
ਇਹ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਜਦੋਂ ਸਮਰ ਵੈਕੇਸ਼ਨ ਲਈ ਮਾਲਦੀਵ ਕਰੀਨਾ ਗਈ ਸੀ ਤਾਂ ਉਥੇ ਉਹ ਈਕੋ ਫ੍ਰੈਂਡਲੀ ਕੱਪੜਿਆਂ ਵਿਚ ਨਜ਼ਰ ਆਈ ਸੀ। ਕਰੀਨਾ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਵੀ ਈਕੋ ਫ੍ਰੈਂਡਲੀ ਕੱਪੜੇ ਪਹਿਨਣ ਲਈ ਉਤਸ਼ਾਹਿਤ ਕਰ ਰਹੀ ਹੈ। ਕਰੀਨਾ ਦੇ ਨੇੜਲੇ ਸੂਤਰ ਦਾ ਕਹਿਣਾ ਹੈ ਕਿ ਕਰੀਨਾ ਹਮੇਸ਼ਾ ਤੋਂ ਹੀ ਫ੍ਰੈਂਡਲੀ ਕੱਪੜਿਆਂ ਵਿਚ ਨਜ਼ਰ ਆਉਂਦੀ ਹੈ ਤੇ ਉਹ ਖੁਦ ਮਹਿਸੂਸ ਕਰਦੀ ਹੈ ਕਿ ਇਹ ਸਾਡੇ ਵਾਤਾਵਰਣ ਨੂੰ ਵੀ ਵਧੀਆ ਬਣਾਵੇਗਾ।
ਸੰਨੀ ਦਿਓਲ ਤੋਂ ਬਾਅਦ ਹੁਣ ਸਲਮਾਨ ਵੀ ਆਪਣੀ ਫਿਲਮ ਨੂੰ ਲੈ ਕੇ ਫਸੇ ਮੁਸੀਬਤ 'ਚ
NEXT STORY