ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਇਕ ਵਾਰ ਫਿਰ ਸਕ੍ਰੀਨ 'ਤੇ ਸੈਕਸ ਵਰਕਰ ਬਣਨ ਨੂੰ ਤਿਆਰ ਹੈ। ਖਬਰ ਹੈ ਕਿ ਉਸ ਨੇ ਰਾਜਕੁਮਾਰ ਗੁਪਤਾ ਦੀ ਅਗਲੀ ਫਿਲਮ ਲਈ ਉਸ ਨੇ ਹਾਮੀ ਭਰ ਦਿੱਤੀ ਹੈ। ਇਸ ਤੋਂ ਪਹਿਲਾਂ ਕਰੀਨਾ 'ਚਮੇਲੀ' ਅਤੇ 'ਤਲਾਸ਼' ਵਰਗੀਆਂ ਫਿਲਮਾਂ 'ਚ ਸੈਕਸ ਵਰਕਰ ਦਾ ਕਿਰਦਾਰ ਨਿਭਾ ਚੁੱਕੀ ਹੈ, ਪਰ ਇਹ ਫਿਲਮ ਇਨ੍ਹਾਂ ਤੋਂ ਵੱਖਰੀ ਹੈ। ਯਾਨੀ ਇਸ ਕਿਰਦਾਰ 'ਚ ਅਦਾਕਾਰਾ ਕਰੀਨਾ ਲਈ ਕਰਨ ਨੂੰ ਬਹੁਤ ਕੁਝ ਹੋਵੇਗਾ। ਉਹ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਇਹ ਇਕ ਸਾਈਕੋਲੋਜੀਕਲ ਥ੍ਰੀਲਰ ਹੈ, ਜਿਸ 'ਚ ਭਾਰਤੀ ਸਜ਼ਾ ਜਾਬਤਾ ਦੀ ਧਾਰਾ 84 ਦੇ ਨੇੜੇ-ਤੇੜੇ ਕਹਾਣੀ ਘੁੰਮੇਗੀ ਅਤੇ ਕਰੀਨਾ ਇਸ 'ਚ ਇਕ ਸੈਕਸ ਵਰਕਰ ਦਾ ਕਿਰਦਾਰ ਨਿਭਾਵੇਗੀ ਜੋ ਸਿਜੋਫ੍ਰੇਨੀਆ ਨਾਂ ਦੀ ਬੀਮਾਰੀ ਤੋਂ ਪੀੜਤ ਹੈ। ਇਹ ਇਕ ਦਿਮਾਗੀ ਬੀਮਾਰੀ ਹੈ। ਰਾਜਕੁਮਾਰ ਗੁਪਤਾ ਦੀ ਇਹ ਫਿਲਮ ਸੱਚੀ ਘਟਨਾ ਨਾਲ ਪ੍ਰੇਰਿਤ ਹੈ।
ਸਲਮਾਨ 'ਤੇ ਭਾਰੀ ਪਵੇਗਾ ਸੰਨੀ ਦਿਓਲ ਦਾ ਢਾਈ ਕਿੱਲੋ ਵਾਲਾ ਹੱਥ?
NEXT STORY