ਏਕਤਾ ਕਪੂਰ ਤੇ ਸੂਰਜ ਕੁਮਾਰ ਸ਼ਰਮਾ ਵਰਗੇ ਦਿੱਗਜ ਫ਼ਿਲਮਕਾਰਾਂ ਨਾਲ ਸਹਿ-ਨਿਰਦੇਸ਼ਨ ਕਰਕੇ ਫ਼ਿਲਮੀ ਅਨੁਭਵ ਹਾਸਲ ਕਰਨ ਵਾਲੇ ਛਾਜਲੀ (ਸੰਗਰੂਰ) ਦੇ ਜਗਦੀਪ ਸਿੰਘ ਦੀ ਫ਼ਿਲਮੀ ਪ੍ਰੋਫਾਈਲ ਪ੍ਰਾਪਤੀਆਂ ਭਰੀ ਹੈ। 'ਕਾਤਿਲ ਪਹਿਰੇਦਾਰ', 'ਪੁੱਠੀ ਚਪੇੜ', 'ਕਰਾਮਾਤੀ ਐਨਕਾਂ', 'ਅਣਖ', 'ਕਾਕਾ ਜੰਮ ਪਿਆ' ਵਰਗੀਆਂ ਸਫਲ ਟੈਲੀਫ਼ਿਲਮਾਂ ਦਾ ਨਿਰਦੇਸ਼ਨ ਅਤੇ ਮਿਸ ਪੂਜਾ, ਸੁਦੇਸ਼ ਕੁਮਾਰੀ ਤੇ ਗੁਰਲੇਜ਼ ਅਖ਼ਤਰ ਨਾਲ ਕਈ ਪੰਜਾਬੀ ਵੀਡੀਓ ਬਣਾਉਣ ਦਾ ਉਸ ਨੂੰ ਮਾਣ ਹਾਸਲ ਹੈ। ਉਸ ਨੇ 'ਨਵਰੀਤ' ਨਾਂ ਦੀ ਪੰਜਾਬੀ ਫ਼ਿਲਮ ਨਿਰਦੇਸ਼ਿਤ ਕੀਤੀ ਹੈ ਅਤੇ 'ਦਿ ਸੀਰੀਅਸ ਕੇਸ' ਫ਼ਿਲਮ ਦਾ ਕੰਮ ਸ਼ੁਰੂ ਕੀਤਾ ਹੈ, ਜਿਸ 'ਚ ਗੁਰਦੀਪ ਸੰਧੂ, ਵਿਕਰਮ ਸਿੱਧੂ, ਅਰੁਣ ਬਖਸ਼ੀ, ਕਿਰਨ ਕੁਮਾਰ ਤੇ ਯੋਗਰਾਜ ਸਿੰਘ ਵਰਗੇ ਦਿੱਗਜ ਸਿਤਾਰੇ ਕੰਮ ਕਰ ਰਹੇ ਹਨ।
ਹੀਰਾ ਅਟਵਾਲ ਦੇ ਐਕਸ਼ਨ ਅਤੇ ਦਰਸ਼ਨ ਸਿੱਧੂ ਦੀ ਫੋਟੋਗ੍ਰਾਫੀ ਨਾਲ ਸ਼ਿੰਗਾਰੀ ਇਸ ਫ਼ਿਲਮ ਲਈ ਲੇਖਕ ਤੇ ਨਿਰਦੇਸ਼ਕ ਜਗਦੀਪ ਸਿੰਘ ਦਿਨ-ਰਾਤ ਮਿਹਨਤ ਕਰ ਰਹੇ ਹਨ। ਹੀਰਾ ਅਟਵਾਲ ਦੇ ਐਕਸ਼ਨ ਤੇ ਦਰਸ਼ਨ ਸਿੱਧੂ ਦੀ ਫੋਟੋਗ੍ਰਾਫੀ ਨਾਲ ਸ਼ਿੰਗਾਰੀ ਇਸ ਫਿਮਲ ਲਈ ਲੇਖਕ ਤੇ ਨਿਰਦੇਸ਼ਕ ਜਗਦੀਪ ਸਿੰਘ ਦਿਨ-ਰਾਤ ਮਿਹਨਤ ਕਰ ਰਹੇ ਹਨ।
—ਅੰਮ੍ਰਿਤ ਪਵਾਰ
'ਬਜਰੰਗੀ ਭਾਈਜਾਨ' ਦੇ ਸੈੱਟ 'ਤੇ ਬੇਬੋ ਨਹੀਂ ਸੀ ਅਸਲੀ ਸਟਾਰ
NEXT STORY