ਬੇਬੋ ਅਨੁਸਾਰ ਸਲਮਾਨ ਬੱਚਿਆਂ ਨਾਲ ਬਹੁਤ ਘੁਲ-ਮਿਲ ਜਾਂਦਾ ਹੈ ਅਤੇ ਉਸ ਨੂੰ ਬੱਚਿਆਂ ਨੂੰ ਖੁਸ਼ ਰੱਖਣਾ ਆਉਂਦਾ ਹੈ। ਅਸਲ ਵਿਚ ਹਰਸ਼ਲੀ ਕੋਲ ਸੈੱਟ 'ਤੇ ਸਭ ਤੋਂ ਚੰਗਾ ਵਿਅਕਤੀ ਸਲਮਾਨ ਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸੇ 'ਤੇ ਫਿਲਮ ਦੀ ਕਹਾਣੀ ਆਧਾਰਿਤ ਹੈ। ਬੇਬੋ ਭਾਵ ਕਰੀਨਾ ਕਪੂਰ ਖਾਨ ਦਾ ਕਹਿਣਾ ਹੈ ਕਿ ਸਲਮਾਨ ਖਾਨ ਆਪਣੇ ਨਾਲ ਸ਼ੂਟਿੰਗ ਕਰਨ ਵਾਲਿਆਂ ਦਾ ਬਹੁਤ ਖਿਆਲ ਰੱਖਦਾ ਹੈ। ਹਾਲਾਂਕਿ ਉਸ ਨਾਲ ਫਿਲਮ 'ਬਜਰੰਗੀ ਭਾਈਜਾਨ' ਦੀ ਸ਼ੂਟਿੰਗ ਸਮੇਂ ਕਰੀਨਾ ਨੂੰ ਸਲਮਾਨ ਦਾ ਧਿਆਨ ਖਿੱਚਣ ਦੇ ਮਾਮਲੇ 'ਚ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ। ਅਸਲ ਵਿਚ ਇਸ ਫਿਲਮ 'ਚ ਇਕ ਬਾਲ ਕਲਾਕਾਰ ਹਰਸ਼ਲੀ ਦੀ ਅਹਿਮ ਭੂਮਿਕਾ ਹੈ।
ਹੱਸਦੇ ਹੋਏ ਬੇਬੋ ਕਹਿੰਦੀ ਹੈ, ''ਸੈੱਟ 'ਤੇ ਹਰਸ਼ਲੀ ਹੀ ਅਸਲੀ ਸਟਾਰ ਸੀ। ਜਦੋਂ ਵੀ ਅਸੀਂ ਉਸ ਨਾਲ ਕਿਸੇ ਸੀਨ ਦੀ ਸ਼ੂਟਿੰਗ ਕਰਦੇ ਤਾਂ ਸਾਨੂੰ ਯਕੀਨੀ ਬਣਾਉਣਾ ਪੈਂਦਾ ਸੀ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਹੋਵੇ ਅਤੇ ਉਹ ਸਹੀ ਮੂਡ 'ਚ ਰਹੇ। ਆਖਿਰ ਉਹ ਸਿਰਫ 6 ਸਾਲ ਦੀ ਹੈ ਅਤੇ ਸਾਰੀ ਯੂਨਿਟ ਪੱਕਾ ਕਰਨਾ ਚਾਹੁੰਦੀ ਸੀ ਕਿ ਉਸ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਉਹ ਹਮੇਸ਼ਾ ਖੁਸ਼ ਰਹੇ।'' ਬੇਬੋ ਅਨੁਸਾਰ ਸਲਮਾਨ ਬੱਚਿਆਂ ਨਾਲ ਬਹੁਤ ਘੁਲ-ਮਿਲ ਜਾਂਦਾ ਹੈ ਅਤੇ ਉਸ ਨੂੰ ਬੱਚਿਆਂ ਨੂੰ ਖੁਸ਼ ਰੱਖਣਾ ਆਉਂਦਾ ਹੈ।
ਅਸਲ ਵਿਚ ਹਰਸ਼ਲੀ ਕੋਲ ਸੈੱਟ 'ਤੇ ਸਭ ਤੋਂ ਚੰਗਾ ਵਿਅਕਤੀ ਸਲਮਾਨ ਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸੇ 'ਤੇ ਫਿਲਮ ਦੀ ਕਹਾਣੀ ਆਧਾਰਿਤ ਹੈ। ਸ਼ਾਇਦ ਇਸ ਲਈ ਨਿਰਮਾਤਾ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਉਸ ਦੇ ਰੋਲ ਨੂੰ ਰਾਜ਼ ਰੱਖਣਾ ਚਾਹੁੰਦੇ ਹਨ। ਇੰਨਾ ਹੀ ਨਹੀਂ, ਹਰਸ਼ਲੀ ਨੂੰ ਫਿਲਮ ਦੀ ਰਿਲੀਜ਼ ਤਕ ਮੀਡੀਆ ਤੋਂ ਦੂਰ ਰਹਿਣ ਲਈ ਵੀ ਕਿਹਾ ਗਿਆ ਹੈ। ਇਹ ਵੀ ਦਿਲਚਸਪ ਹੈ ਕਿ ਉਸ ਨੇ ਫਿਲਮ ਦੀ ਸ਼ੂਟਿੰਗ ਆਪਣੀਆਂ ਛੁੱਟੀਆਂ ਦੌਰਾਨ ਕੀਤੀ ਹੈ ਤਾਂ ਕਿ ਉਸ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।
ਸ਼ਾਹਰੁਖ ਕੋਲ ਬੁੱਢੇ ਹੋਣ ਦਾ ਸਮਾਂ ਨਹੀਂ
NEXT STORY