ਅੰਟਾਰਕਟਿਕਾ ਖੇਤਰ ਨੂੰ ਛੱਡਕੇ ਦੁਨੀਆ ਭਰ ’ਚ ਗੰਦੀ ਅਤੇ ਬਦਬੋਦਾਰ ਥਾਵਾਂ ’ਤੇ ਅਤੇ ਘਰਾਂ ’ਚ ਆਮਤੌਰ ’ਤੇ ਬਾਥਰੂਮ ਜਾਂ ਕਿਚਨ ’ਤ ਬੇਖੌਫ ਸੈਰ ਕਰਨ ਵਾਲੇ ਕਾਕਰੋਚ ਨਾਮੀ ਜੀਵ ਨੂੰ ਦੇਖਕੇ ਤੁਸੀਂ ਭਾਵੇਂ ਹੀ ਨਾਸਾਂ ਮਰੋੜ ਲੈਂਦੇ ਹੋ ਪਰ ਜੇਕਰ ਤੁਹਾਨੂੰ ਕਾਕਰੋਚ ਦੀਆਂ ਕੁਝ ਵਿਸ਼ੇਸ਼ਤਾਵਾਂ ਬਾਰੇ ਦੱਸੀਏ ਤਾਂ ਯਕੀਨੀ ਤੌਰ ’ਤੇ ਤੁਸੀਂ ਦੰਦਾਂ ਹੇਠਾਂ ਉਂਗਲੀ ਦਬਾ ਲਓਗੇ।
ਖੁਦ ਨੂੰ ਕਿਸੇ ਖਤਰੇ ਤੋਂ ਬਚਾਉਣ ਲਈ ਕੁਦਰਤ ਨੇ ਇਸ ਜੀਵ ਨੂੰ ਅਨੇਕਾਂ ਭੇਦਭਰੀਆਂ ਖੂਬੀਆਂ ਬਖਸ਼ੀਆਂ ਹਨ। ਜੀਵ ਵਿਗਿਆਨੀਆਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਖੁਦਾ ਨਾ ਖਾਸਤਾ, ਜੇਕਰ ਧਰਤੀ ’ਤੇ ਪ੍ਰਮਾਣੂ ਜੰਗ ਵੀ ਛਿੜ ਜਾਵੇ ਤਾਂ ਅਜਿਹੀ ਭਿਆਨਕ ਸਥਿਤੀ ’ਚ ਵੀ ਕਾਕਰੋਚਾਂ ਦੀ ਹੋਂਦ ਬਰਕਰਾਰ ਰਹਿ ਸਕਦੀ ਹੈ।
ਕਾਕਰੋਚ ਦੀ ਹੋਂਦ ਨਾ ਸਿਰਫ ਸਦੀਆਂ ਪੁਰਾਣਾ ਨਹੀਂ ਸਗੋਂ ਕਰੋੜਾਂ ਸਾਲਾਂ ਪੁਰਾਣਾ ਹੈ। ਵਿਗਿਆਨੀਆਂ ਦੀ ਮੰਨੀਏ ਤਾਂ ਧਰਤੀ ’ਤੇ ਕਾਕਰੋਚਾਂ ਦੀ ਹੋਂਦ ਡਾਇਨਾਸੋਰਾਂ ਦੀ ਉਤਪੱਤੀ ਤੋਂ ਵੀ ਪਹਿਲਾਂ ਤੋਂ ਹੈ। ਜੀਵ ਵਿਗਿਆਨੀਆਂ ਨੇ ਕਾਕਰੋਚਾਂ ਦੇ ਸਰੀਰ ਦਾ ਡੂੰਘਾ ਵਿਸ਼ਲੇਸ਼ਣ ਕਰ ਕੇ ਇਹ ਨਤੀਜਾ ਵੀ ਕੱਢਿਆ ਹੈ ਕਿ ਇਸ ਜੀਵ ਦਾ ਸਰੀਰ ਵਿਸ਼ਾਲ ਡਾਇਨਾਸੋਰ ਦੇ ਮੁਕਾਬਲੇ 32 ਗੁਣਾ ਜ਼ਿਆਦਾ ਮਜਬੂਤ ਹੁੰਦਾ ਹੈ। ਇਸ ਦੀ ਇਕ ਪਾਸੇ ਸਭ ਤੋਂ ਅਹਿਮ ਵਿਸ਼ੇਸ਼ਤਾ ਇਹ ਹੈ ਕਿ ਖਤਰੇ ਦੇ ਸਮੇਂ ਇਸ ਦਾ ਸਰੀਰ ਹੈਰਾਨੀਜਨਕ ਰੂਪ ਨਾਲ ਸੁੰਘੜਨ ’ਚ ਸਮਰੱਥ ਹੁੰਦਾ ਹੈ। ਕਈ ਵਾਰ ਤਾਂ ਇਹ ਆਪਣੇ ਸਰੀਰ ਇੰਨਾ ਪਤਲਾ ਕਰ ਲੈਂਦਾ ਹੈ ਕਿ ਜੇਕਰ ਉਸ ਸਥਿਤੀ ’ਚ ਤੁਸੀਂ ਇਸਨੂੰ ਆਪਣੀਆਂ ਜੁੱਤੀਆਂ ਨਾਲ ਰਗੜਕੇ ਨਿਕਲ ਜਾਂਦੇ ਹੋ ਤਾਂ ਵੀ ਇਹ ਮਰਦਾ ਨਹੀਂ ਹੈ।
ਇਸ ਬੀਬੀ ਨੇ 'ਬ੍ਰੀਫਕੇਸ' ਨਾਲ ਕੀਤਾ ਵਿਆਹ, ਸ਼ੇਅਰ ਕੀਤੀ ਅਜੀਬੋ-ਗਰੀਬ ਪ੍ਰੇਮ ਕਹਾਣੀ
NEXT STORY