ਇੰਟਰਨੈਸ਼ਨਲ ਡੈਸਕ- ਕੰਮ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਇਹ ਖ਼ਬਰ ਮਹੱਤਵਪੂਰਨ ਹੈ। ਹਾਲ ਹੀ ਵਿਚ ਨੌਕਰੀ ਦੀ ਇਕ ਪੋਸਟ ਦੀ ਸੋਸ਼ਲ ਮੀਡੀਆ 'ਤੇ ਬਹੁਤ ਚਰਚਾ ਹੋ ਰਹੀ ਹੈ। ਜੇਕਰ ਇਸ ਨੌਕਰੀ ਲਈ ਤੁਸੀਂ ਚੁਣੇ ਜਾਂਦੇ ਹੋ, ਤਾਂ ਤੁਹਾਨੂੰ 84 ਲੱਖ ਰੁਪਏ ਦੀ ਤਨਖਾਹ ਮਿਲੇਗੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨੌਕਰੀ ਲਈ ਕਿਸੇ ਡਿਗਰੀ ਦੀ ਲੋੜ ਨਹੀਂ ਹੈ, ਤੁਹਾਨੂੰ ਸਿਰਫ਼ ਘਰੇਲੂ ਕੰਮ ਕਰਨੇ ਆਉਣੇ ਚਾਹੀਦੇ ਹਨ। ਜੇਕਰ ਕੋਈ ਘਰ ਦਾ ਕੰਮ ਕਰਨਾ ਜਾਣਦਾ ਹੈ ਤਾਂ ਉਹ 84 ਲੱਖ ਰੁਪਏ ਦੀ ਤਨਖਾਹ ਵਾਲੀ ਇਹ ਨੌਕਰੀ ਪ੍ਰਾਪਤ ਕਰ ਸਕਦਾ ਹੈ। ਆਓ ਜਾਣਦੇ ਹਾਂ ਨੌਕਰੀ ਵਿੱਚ ਕੀ ਖਾਸ ਹੈ ਅਤੇ ਕਿਸ ਕੰਮ ਲਈ ਇੰਨੀ ਜ਼ਿਆਦਾ ਤਨਖਾਹ ਦਿੱਤੀ ਜਾਵੇਗੀ।
ਦਰਅਸਲ ਦੁਬਈ ਦੀ ਇੱਕ ਭਰਤੀ ਕੰਪਨੀ ਨੇ ਇੱਕ ਨੌਕਰੀ ਪੋਸਟ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਦੋ 'ਹਾਊਸ ਮੈਨੇਜਰਾਂ' ਲਈ ਉਮੀਦਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਇਨ੍ਹਾਂ ਹਾਊਸ ਮੈਨੇਜਰਾਂ ਨੂੰ ਦੁਬਈ ਅਤੇ ਅਬੂ ਧਾਬੀ ਵਿੱਚ ਵੀ.ਆਈ.ਪੀ ਕਲਾਇੰਟਾਂ ਲਈ ਕੰਮ ਕਰਨਾ ਪਵੇਗਾ, ਜਿਸ ਲਈ ਉਨ੍ਹਾਂ ਨੂੰ ਲਗਭਗ 30 ਹਜ਼ਾਰ ਦਿਰਹਮ (7 ਲੱਖ ਰੁਪਏ) ਦਾ ਭੁਗਤਾਨ ਕੀਤਾ ਜਾਵੇਗਾ। ਇਹ ਨੌਕਰੀ ਦੀ ਪੋਸਟ ਦੁਬਈ ਦੀ ਪ੍ਰਮੁੱਖ ਘਰੇਲੂ ਸਟਾਫਿੰਗ ਅਤੇ ਨਿੱਜੀ ਭਰਤੀ ਕੰਪਨੀ ਰਾਇਲ ਮੈਨਸ਼ਨ ਦੁਆਰਾ ਜਾਰੀ ਕੀਤੀ ਗਈ ਹੈ।
ਰਾਇਲ ਮੈਨਸ਼ਨ ਨੇ ਆਪਣੀ ਪੋਸਟ ਵਿੱਚ ਲਿਖਿਆ, ਰੁਜ਼ਗਾਰ ਦਾ ਮੌਕਾ: ਪੂਰਾ ਸਮਾਂ ਹਾਊਸ ਮੈਨੇਜਰ। ਤੁਰੰਤ ਭਰਤੀ। ਕੰਪਨੀ ਨੇ ਕਿਹਾ ਹੈ ਕਿ ਸਾਨੂੰ ਦੁਬਈ ਅਤੇ ਅਬੂ ਧਾਬੀ ਵਿੱਚ ਵੀ.ਆਈ.ਪੀ ਲੋਕਾਂ ਲਈ ਦੋ ਹਾਊਸ ਮੈਨੇਜਰਾਂ ਦੀ ਲੋੜ ਹੈ। ਹੁਣ ਸੋਸ਼ਲ ਮੀਡੀਆ ਯੂਜ਼ਰਸ ਇਸ ਪੋਸਟ 'ਤੇ ਵੱਡੀ ਗਿਣਤੀ ਵਿੱਚ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਹ ਇਸ ਕੰਮ ਲਈ ਆਪਣੀ ਨੌਕਰੀ ਛੱਡ ਸਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਨੂੰ ਮਿਲਣਗੇ 13.1 ਕਰੋੜ ਡਾਲਰ ਦੇ ਫੌਜੀ ਉਪਕਰਣ, DSCA ਨੇ ਦਿੱਤੀ ਮਨਜ਼ੂਰੀ
ਜਾਣੋ ਕੰਮ ਬਾਰੇ
ਘਰ ਦੇ ਮੈਨੇਜਰ ਨੂੰ ਘਰ ਦੇ ਰੋਜ਼ਾਨਾ ਦੇ ਕੰਮ ਦੀ ਨਿਗਰਾਨੀ ਕਰਨੀ ਪਵੇਗੀ। ਤੁਹਾਨੂੰ ਸਟਾਫ਼ ਦੀ ਨਿਗਰਾਨੀ ਕਰਨੀ ਪਵੇਗੀ, ਰੱਖ-ਰਖਾਅ ਦਾ ਤਾਲਮੇਲ ਕਰਨਾ ਪਵੇਗਾ, ਘਰੇਲੂ ਬਜਟ ਦਾ ਪ੍ਰਬੰਧਨ ਕਰਨਾ ਪਵੇਗਾ ਅਤੇ ਇਹ ਯਕੀਨੀ ਬਣਾਉਣਾ ਪਵੇਗਾ ਕਿ ਸਭ ਕੁਝ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਪੋਸਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਉਮੀਦਵਾਰਾਂ ਕੋਲ ਸੰਗਠਨਾਤਮਕ ਹੁਨਰ ਅਤੇ ਤਰਜੀਹਾਂ ਦੇ ਅਨੁਸਾਰ ਵੱਖ-ਵੱਖ ਕੰਮ ਕਰਵਾਉਣ ਦੀ ਯੋਗਤਾ ਹੋਣੀ ਚਾਹੀਦੀ ਹੈ। ਇਸ ਪੋਸਟ ਦੇ ਨਾਲ ਕੰਪਨੀ ਨੇ ਅਰਜ਼ੀ ਬਾਰੇ ਵੀ ਜਾਣਕਾਰੀ ਦਿੱਤੀ ਹੈ। ਹਾਲਾਂਕ ਉਮੀਦਵਾਰਾਂ ਨੂੰ ਕਾਲ ਕਰਨ ਤੋਂ ਬਚਣ ਲਈ ਕਿਹਾ ਗਿਆ ਹੈ। ਇਹ ਏਜੰਸੀ ਘਰੇਲੂ ਸੇਵਾਵਾਂ ਦੀ ਭਰਤੀ ਲਈ ਜਾਣੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪਾਣੀਆਂ ਦੇ ਮੁੱਦੇ 'ਤੇ ਡਟੇ CM ਮਾਨ ਤੇ BBMB ਨੇ ਲੈ ਲਿਆ ਵੱਡਾ ਫੈਸਲਾ, ਜਾਣੋਂ ਅੱਜ ਦੀਆਂ ਟੌਪ-10 ਖਬਰਾਂ
NEXT STORY