ਮੁੰਬਈ— ਸੜਕਾਂ 'ਤੇ ਟ੍ਰੈਫਿਕ ਦਿਨੋਂ ਦਿਨ ਵੱਧ ਰਹੀ ਹੈ। ਲੋਕਾਂ ਨੂੰ ਸੜਕ 'ਤੇ ਚੱਲਦੇ ਸਮੇਂ ਇਸੇ ਗੱਲ ਦਾ ਡਰ ਹੁੰਦਾ ਹੈ ਕਿ ਕਿਤੇ ਕੋਈ ਤੇਜ ਵਾਹਨ ਉਨ੍ਹਾਂ ਨੂੰ ਟੱਕਰ ਨਾ ਮਾਰ ਦੇਵੇ। ਕਈ ਲੋਕ ਸੜਕ 'ਤੇ ਜ਼ਿਆਦਾ ਸਪੀਡ ਨਾਲ ਗੱਡੀ ਚਲਾਉਂਦੇ ਹਨ ਜਿਸ ਨਾਲ ਕਈ ਵਾਰ ਦੁਰਘਟਨਾ ਦਾ ਸ਼ਿਕਾਰ ਵੀ ਹੁੰਦੇ ਹਨ। ਦੁਨੀਆ ਭਰ 'ਚ ਕਈ ਸੜਕਾਂ ਅਜਿਹੀਆਂ ਹਨ ਜਿੱਥੇ ਤੁਸੀਂ ਤੇਜ ਸਪੀਡ ਨਾਲ ਗੱਡੀ ਚਲਾਉਣ ਦੇ ਬਾਰੇ 'ਚ ਸੋਚ ਵੀ ਨਹੀਂ ਸਕਦੇ। ਅੱਜ ਅਸੀਂ ਤੁਹਾਨੂੰ ਦੁਨੀਆ ਦੀਆਂ ਸਭ ਤੋਂ ਖਤਰਨਾਕ ਸੜਕਾਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜਿੱਥੇ ਗੱਡੀ ਚਲਾਉਣਾ ਖਤਰੇ ਤੋਂ ਖਾਲੀ ਨਹੀਂ ਹੈ।
1. ਡਾਲਟਨ ਹਾਈਵੇ, ਅਲਾਸਕਾ
ਇਹ ਸੜਕ 3 ਛੋਟੇ ਪਿੰਡਾਂ ਨੂੰ ਆਪਸ 'ਚ ਜੋੜਦੀ ਹੈ। ਇਸ ਨੂੰ ਦੁਨੀਆ ਦਾ ਬਹੁਤ ਜ਼ਿਆਦਾ ਬਰਫੀਲਾ ਰਾਜਮਾਰਗ ਮੰਨਿਆ ਜਾਂਦਾ ਹੈ
2. ਲਦਾਖ-ਕਸ਼ਮੀਰ ਸੜਕ, ਭਾਰਤ
ਇਹ ਬੇਹੱਦ ਹੀ ਖਤਰਨਾਕ ਸੜਕ ਹੈ। ਇਹ ਲਦਾਖ ਅਤੇ ਕਸ਼ਮੀਰ ਨੂੰ ਜੋੜਦੀ ਹੈ। ਇੱਥੇ ਛੋਟੀ ਜਹੀ ਗਲਤੀ ਤੁਹਾਡੀ ਜਾਨ ਲੈ ਸਕਦੀ ਹੈ।
3. ਲੈ ਪੈਰਿਸ ਡੂ ਗੋਇਸ ਫਰਾਂਸ
ਇਹ ਰਾਸਤਾ ਰੋਜ਼ਾਨਾ ਕੁਝ ਸਮੇਂ ਦੇ ਲਈ ਹੀ ਖੁੱਲਦਾ ਹੈ। ਇਸਦੇ ਦੋਨੋ ਪਾਸੇ ਪਾਣੀ ਹੀ ਪਾਣੀ ਹੈ। ਇਸੇ ਵਜ੍ਹਾਂ ਨਾਲ ਇੱਥੋਂ ਲੰਘਣਾ ਖਤਰੇ ਤੋਂ ਖਾਲੀ ਨਹੀਂ ਹੈ।
4. ਤਿਆਨਮੇਨ ਮਾਊਟੇਨ ਰੋਡ, ਚੀਨ
ਇਸ ਸੜਕ ਦੇ ਮੋਡ ਬਹੁਤ ਖਤਰਨਾਕ ਹਨ। ਇਸ 10 ਕਿ.ਮੀ ਸੜਕ 'ਤੇ ਚੱਲਣ ਦੇ ਲਈ ਚੌਕਸ ਰਹਿਣਾ ਬਹੁਤ ਜ਼ਰੂਰੀ ਹੈ।
5. ਕਾਲ ਡੇ ਲਾ ਬੋਨੇਟ,ਫਰਾਂਸ
ਇਹ ਸੜਕ ਉੱਚੀ ਚਟਾਨਾਂ 'ਤੇ ਬਣੀ ਹੋਈ ਹੈ। ਇਹ ਖਤਰਨਾਕ ਸੜਕ ਬਹੁਤ ਘੁਮਾਓਦਾਰ ਹੈ। ਇਸ ਸੜਕ 'ਤੇ ਚੱਲਣਾ ਖਤਰੇ ਤੋਂ ਖਾਲੀ ਨਹੀਂ ਹੈ।
6. ਏਸ਼ਿਮਾ ਓਹਾਸ਼ੀ ਪੁਲ, ਜਾਪਾਨ
ਇਹ ਪੁਲ 1.7 ਕਿ.ਮੀ ਲੰਬਾ ਅਤੇ 11.3 ਮੀਟਰ ਚੋੜਾ ਹੈ। ਇਸਦੇ ਇਲਾਵਾ ਇਹ ਬਹੁਤ ਢਲਾਣ ਭਰਿਆ ਹੈ। ਦੇਖਣ 'ਚ ਹੀ ਇਹ ਬਹੁਤ ਖਤਰਨਾਕ ਲੱਗਦਾ ਹੈ।
ਇਹ ਹਨ ਦੁਨੀਆ ਦੇ ਅਜੀਬੋ-ਗਰੀਬ ਪਿੰਡ
NEXT STORY