ਪੈਰਿਸ (ਭਾਸ਼ਾ) : ਫਰਾਂਸ ਦੀ ਸਰਵਉੱਚ ਪ੍ਰਸ਼ਾਸਨਿਕ ਟ੍ਰਿਬਿਊਨਲ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਦੀ ਫੁੱਟਬਾਲ ਫੈੱਡਰੇਸ਼ਨ ਮੈਚਾਂ ਵਿਚ ਹਿਜਾਬ ’ਤੇ ਪਾਬੰਦੀ ਲਗਾ ਸਕਦੀ ਹੈ। ਕੌਂਸਲ ਆਫ ਸਟੇਟ ਵਲੋਂ ਇਹ ਵਿਵਸਥਾ ਦਿੱਤੇ ਜਾਣ ਤੋਂ ਪਹਿਲਾਂ ਹਿਜਾਬ ਪਹਿਣਨ ਵਾਲੇ ਕੁਝ ਫੁੱਟਬਾਲ ਖਿਡਾਰੀਆਂ ਨੇ ਪਾਬੰਦੀ ਖ਼ਿਲਾਫ਼ ਅੰਦੋਲਨ ਚਲਾ ਕੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਸੀ।
ਫਰਾਂਸ ਫੁੱਟਬਾਲ ਫੈੱਡਰੇਸ਼ਨ ਨੇ ਅਧਿਕਾਰਕ ਮੈਚਾਂ ਅਤੇ ਆਪਣੇ ਵਲੋਂ ਆਯੋਜਿਤ ਟੂਰਨਾਮੈਂਟਾਂ ਵਿਚ ਔਰਤਾਂ ਦੇ ਹਿਜਾਬ ਪਹਿਨ ਕੇ ਖੇਡਣ ’ਤੇ ਪਾਬੰਦੀ ਲਾ ਰੱਖੀ ਹੈ। ਉਥੇ ਹੀ ਫੀਫਾ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ’ਤੇ ਹਿਜਾਬ ਪਹਿਨ ਕੇ ਖੇਡਣ ਦੀ ਇਜਾਜ਼ਤ ਦਿੰਦਾ ਹੈ। ਕੌਂਸਲ ਆਫ ਸਟੇਟ ਨੇ ਕਿਹਾ ਕਿ ਖੇਡ ਫੈੱਡਰੇਸ਼ਨ ਆਪਣੇ ਖਿਡਾਰੀਆਂ ਲਈ ਖੇਡ ਮੁਕਾਬਲੇਬਾਜ਼ੀ ਦੌਰਾਨ ਮੈਚਾਂ ਦੇ ਸੁਚਾਰੂ ਸੰਚਾਲਨ ਅਤੇ ਟਕਰਾਅ ਤੋਂ ਬਚਣ ਲਈ ‘ਨਿਊਟਰਲ ਕੱਪੜੇ’ ਪਹਿਣਨਾ ਜ਼ਰੂਰੀ ਕਰ ਸਕਦੀ ਹੈ। ਇਸ ਨੇ ਐੱਫ. ਐੱਫ. ਐੱਫ. ਵਲੋਂ ਲਾਈਆਂ ਗਈਆਂ ਪਾਬੰਦੀਆਂ ਨੂੰ ਉਚਿੱਤ ਦੱਸਿਆ।
PM ਮੋਦੀ ਦੇ ਮੁਰੀਦ ਹੋਏ ਰਾਸ਼ਟਰਪਤੀ ਪੁਤਿਨ, 'ਮੇਕ ਇਨ ਇੰਡੀਆ' ਮੁਹਿੰਮ ਦੀ ਜੰਮ ਕੇ ਕੀਤੀ ਤਾਰੀਫ਼
NEXT STORY