ਵਾਰਾਨਸੀ- ਯੂ. ਪੀ. ਦੇ ਵਾਰਾਨਸੀ ’ਚ ਕਾਸ਼ੀ ਵਿਸ਼ਵਨਾਥ ਧਾਮ ’ਚ ਸੋਮਵਾਰ ਤੋਂ ਪਲਾਸਟਿਕ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ।
ਹੁਣ ਸ਼ਰਧਾਲੂ ਸਿਰਫ਼ ਬਾਂਸ ਦੀਆਂ ਟੋਕਰੀਆਂ ਤੇ ਸਟੀਲ ਦੇ ਬਰਤਨਾਂ ’ਚ ਜਲ ਜਾਂ ਦੁੱਧ ਲੈ ਕੇ ਮੰਦਰ ’ਚ ਦਾਖਲ ਹੋ ਸਕਣਗੇ। ਪਲਾਸਟਿਕ ਦੀ ਕਿਸੇ ਵੀ ਤਰ੍ਹਾਂ ਦੀ ਵਸਤੂ ਨਾਲ ਦਾਖਲ ਹੋਣ ’ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਮੰਦਰ ਪ੍ਰਸ਼ਾਸਨ ਨੇ ਪ੍ਰਦੂਸ਼ਣ ਤੇ ਸਫਾਈ ਨੂੰ ਵੇਖਦੇ ਹੋਏ ਇਹ ਕਦਮ ਚੁੱਕਿਆ ਹੈ।
ਮੁੱਖ ਕਾਰਜਕਾਰੀ ਅਧਿਕਾਰੀ ਵਿਸ਼ਵ ਭੂਸ਼ਣ ਮਿਸ਼ਰਾ ਨੇ ਕਿਹਾ ਕਿ ਪਲਾਸਟਿਕ ਦੀਆਂ ਟੋਕਰੀਆਂ, ਬਰਤਨ ਜਾਂ ਹੋਰ ਚੀਜ਼ਾਂ ਨੂੰ ਹੁਣ ਧਾਮ ’ਚ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਿਛਲੇ ਇਕ ਮਹੀਨੇ ਤੋਂ ਚੱਲ ਰਹੀ ਇਸ ਮੁਹਿੰਮ ਅਧੀਨ ਦੁਕਾਨਦਾਰਾਂ ਤੇ ਸ਼ਰਧਾਲੂਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
7 ਅਗਸਤ ਨੂੰ ਸਥਾਨਕ ਵਿਧਾਇਕ ਡਾ. ਨੀਲਕੰਠ ਤਿਵਾੜੀ ਤੇ ਕੌਂਸਲਰਾਂ ਦੀ ਮੌਜੂਦਗੀ ’ਚ ਵਿਕਰੇਤਾਵਾਂ ਨੂੰ ਬਾਂਸ ਦੀਆਂ ਟੋਕਰੀਆਂ ਤੇ ਸਟੀਲ ਦੇ ਬਰਤਨ ਵੰਡੇ ਗਏ। ਪ੍ਰਸ਼ਾਸਨ ਨੇ ਸਾਰੇ ਸ਼ਰਧਾਲੂਆਂ, ਵਿਕਰੇਤਾਵਾਂ ਅਤੇ ਕਾਸ਼ੀ ਵਾਸੀਆਂ ਨੂੰ ਧਾਮ ਨੂੰ ਸਾਫ਼, ਸੁਰੱਖਿਅਤ ਤੇ ਪਲਾਸਟਿਕ ਮੁਕਤ ਬਣਾਉਣ ’ਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਮਹਾਰਾਸ਼ਟਰ ਵਿਚ ਤੇਲੰਗਾਨਾ ਦੀ ਕੁੜੀ ਨਾਲ ਸਮੂਹਿਕ ਜਬਰ-ਜ਼ਨਾਹ
NEXT STORY