ਮੁੰਬਈ- ਮੁੰਬਈ ਪੁਲਸ ਨੇ 15 ਜਨਵਰੀ ਨੂੰ ਤੜਕੇ 2 ਵਜੇ ਹੋਏ ਹਮਲੇ ਦੇ ਸਬੰਧ ’ਚ ਅਦਾਕਾਰ ਸੈਫ ਅਲੀ ਖਾਨ ਦੇ ਖੂਨ ਦਾ ਸ਼ਨੀਵਾਰ ਨਮੂਨਾ ਲਿਆ। ਪੁਲਸ ਨੇ ਹਮਲੇ ਸਮੇਂ ਸੈਫ ਵੱਲੋਂ ਪਹਿਣੇ ਹੋਏ ਕੱਪੜੇ ਜ਼ਬਤ ਕਰ ਲਏ ਹਨ। ਇਸ ਤੋਂ ਪਹਿਲਾਂ ਜਾਂਚ ਅਧਿਕਾਰੀ ਆਂ ਨੇ ਮੁਲਜ਼ਮ ਸ਼ਰੀਫੁਲ ਦੇ ਕੱਪੜੇ ਵੀ ਆਪਣੇ ਕਬਜ਼ੇ ’ਚ ਲੈ ਲਏ ਹਨ। ਹੁਣ ਫਾਰੈਂਸਿਕ ਟੀਮ ਮੁਲਜ਼ਮ ਤੇ ਸੈਫ ਦੇ ਕੱਪੜਿਆਂ ਤੋਂ ਮਿਲੇ ਖੂਨ ਦੇ ਨਮੂਨਿਆਂ ਦਾ ਮਿਲਾਨ ਕਰੇਗੀ।
ਮੁੰਬਈ ਪੁਲਸ ਨੂੰ ਸ਼ੱਕ ਹੈ ਕਿ ਸੈਫ ’ਤੇ ਚਾਕੂ ਨਾਲ ਹੋਏ ਹਮਲੇ ’ਚ ਇਕ ਤੋਂ ਵੱਧ ਵਿਅਕਤੀ ਸ਼ਾਮਲ ਹੋ ਸਕਦੇ ਹਨ। ਇਕ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਜਾਂਚ ਕਰ ਰਹੀ ਟੀਮ ਨਾਲ ਸਹਿਯੋਗ ਨਹੀਂ ਕਰ ਰਿਹਾ। ਅਜੇ ਤੱਕ ਉਸ ਨੇ ਇਹ ਵੀ ਨਹੀਂ ਦੱਸਿਆ ਕਿ ਉਸ ਨੇ ਅਪਰਾਧ ਲਈ ਵਰਤਿਆ ਚਾਕੂ ਕਿੱਥੋਂ ਖਰੀਦਿਆ ਸੀ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੁਨਾਲ ਖੇਮੂ ਅਤੇ ਸੋਹਾ ਅਲੀ ਖਾਨ ਦੀ ਪੁਰਾਣੀ ਤਸਵੀਰ ਨੂੰ ਸੈਫ ਅਲੀ ਖਾਨ ਮਾਮਲੇ ਨਾਲ ਜੋੜ ਕੇ ਕੀਤਾ ਵਾਇਰਲ
NEXT STORY