ਹੈਲਥ ਡੈਸਕ- ਅੱਜਕੱਲ੍ਹ ਬਹੁਤ ਸਾਰੀਆਂ ਔਰਤਾਂ ਖੂਨ ਦੀ ਘਾਟ (ਐਨੀਮੀਆ) ਦੀ ਸਮੱਸਿਆ ਨਾਲ ਜੂਝ ਰਹੀਆਂ ਹਨ। ਇਸ ਨਾਲ ਥਕਾਵਟ, ਕਮਜ਼ੋਰੀ, ਊਰਜਾ ਦੀ ਘਾਟ ਅਤੇ ਹਰ ਵੇਲੇ ਸੁਸਤੀ ਮਹਿਸੂਸ ਹੁੰਦੀ ਹੈ। ਜੇਕਰ ਤੁਹਾਡੇ ਸਰੀਰ 'ਚ ਵੀ ਖੂਨ ਦੀ ਕਮੀ ਹੋ ਰਹੀ ਹੈ, ਤਾਂ ਆਪਣੀ ਡਾਈਟ 'ਚ ਆਇਰਨ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਿਲ ਕਰਨਾ ਬਹੁਤ ਜ਼ਰੂਰੀ ਹੈ।
ਖੂਨ ਵਧਾਉਣ ਲਈ ਕੀ ਖਾਣਾ ਚਾਹੀਦਾ ਹੈ?
ਕਿਸ਼ਮਿਸ਼ (Raisins):
ਕਿਸ਼ਮਿਸ਼ ਆਇਰਨ ਨਾਲ ਭਰਪੂਰ ਹੁੰਦੀ ਹੈ ਅਤੇ ਇਹ ਹੀਮੋਗਲੋਬਿਨ ਵਧਾਉਣ 'ਚ ਮਦਦਗਾਰ ਸਾਬਿਤ ਹੁੰਦੀ ਹੈ। ਖਾਸ ਕਰਕੇ ਭਿੱਜੀ ਹੋਈ ਕਿਸ਼ਮਿਸ਼ ਸਵੇਰੇ ਖਾਲੀ ਪੇਟ ਖਾਣੀ ਬਹੁਤ ਲਾਭਕਾਰੀ ਮੰਨੀ ਜਾਂਦੀ ਹੈ।
ਕਿਸ ਤਰ੍ਹਾਂ ਖਾਣੀ ਹੈ?
- ਰਾਤ ਨੂੰ 10-15 ਕਿਸ਼ਮਿਸ਼ ਚੰਗੀ ਤਰ੍ਹਾਂ ਧੋ ਕੇ ਇਕ ਗਿਲਾਸ ਸਾਫ਼ ਪਾਣੀ 'ਚ ਭਿੱਜਣ ਲਈ ਰੱਖ ਦਿਓ।
- ਸਵੇਰੇ ਉੱਠ ਕੇ ਪਹਿਲਾਂ ਉਸ ਪਾਣੀ ਨੂੰ ਪੀ ਲਵੋ।
- ਫਿਰ ਭਿੱਜੀ ਹੋਈ ਕਿਸ਼ਮਿਸ਼ ਖਾਲੀ ਪੇਟ ਚਬਾ ਕੇ ਖਾਓ।
- ਇਸ ਤਰੀਕੇ ਨਾਲ 30 ਦਿਨ ਤੱਕ ਲਗਾਤਾਰ ਕਿਸ਼ਮਿਸ਼ ਖਾਣ ਨਾਲ ਖੂਨ ਦੀ ਘਾਟ ਦੂਰ ਹੋ ਸਕਦੀ ਹੈ।
- ਭਿੱਜੀ ਹੋਈ ਕਿਸ਼ਮਿਸ਼ ਖਾਣ ਦੇ ਹੋਰ ਫਾਇਦੇ
ਇਮਿਊਨਿਟੀ ਵਧਾਏ:
ਰੋਜ਼ਾਨਾ ਭਿੱਜੀ ਹੋਈ ਕਿਸ਼ਮਿਸ਼ ਖਾਣ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।
ਹਾਜਮੇ ਦੀ ਸਮੱਸਿਆ ਹੋਵੇ ਦੂਰ
ਇਸ 'ਚ ਮੌਜੂਦ ਫਾਈਬਰ ਕਬਜ਼ ਅਤੇ ਹਾਜਮੇ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ।
ਹੱਡੀਆਂ ਅਤੇ ਦੰਦਾਂ ਲਈ ਲਾਭਦਾਇਕ:
ਕਿਸ਼ਮਿਸ਼ ਕੈਲਸ਼ੀਅਮ ਦਾ ਵਧੀਆ ਸਰੋਤ ਹੈ, ਜੋ ਕਿ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ। ਵਧ ਰਹੇ ਬੱਚਿਆਂ ਲਈ ਵੀ ਇਹ ਬਹੁਤ ਫਾਇਦੇਮੰਦ ਹੈ।
ਮੂੰਹ ਦੀ ਬਦਬੂ ਦੂਰ ਕਰੇ:
ਜਿਨ੍ਹਾਂ ਲੋਕਾਂ ਦੇ ਮੂੰਹ 'ਚੋਂ ਬਦਬੂ ਆਉਂਦੀ ਹੈ, ਉਹ ਰੋਜ਼ਾਨਾ ਭਿੱਜੀ ਹੋਈ ਕਿਸ਼ਮਿਸ਼ ਖਾ ਕੇ ਇਹ ਸਮੱਸਿਆ ਦੂਰ ਕਰ ਸਕਦੇ ਹਨ।
ਬਲੱਡ ਪ੍ਰੈਸ਼ਰ ਕੰਟਰੋਲ ਰੱਖੇ:
ਕਿਸ਼ਮਿਸ਼ 'ਚ ਪੋਟੈਸ਼ੀਅਮ ਵਧੀਆ ਮਾਤਰਾ 'ਚ ਮਿਲਦਾ ਹੈ, ਜੋ ਕਿ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਲਈ ਫਾਇਦੇਮੰਦ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਕੀ ਫੈਟੀ ਲਿਵਰ ਨਾਲ ਆ ਸਕਦੈ ਹਾਰਟ ਅਟੈਕ? ਜਾਣੋ ਕੀ ਕਹਿੰਦੇ ਹਨ ਮਾਹਿਰ
NEXT STORY