ਗੁਰਦਾਸਪੁਰ/ਫਤਿਹਪੁਰ (ਪਾਕਿਸਤਾਨ), (ਵਿਨੋਦ)— ਪਾਕਿਸਤਾਨ ਦੇ ਪਿੰਡ ਫਤਿਹਪੁਰ ਵਿਚ ਇਕ ਵਿਆਹੁਤਾ ਨਾਲ 2 ਅਣਪਛਾਤੇ ਮੁਲਜ਼ਮਾਂ ਨੇ ਸਮੂਹਿਕ ਜਬਰ-ਜ਼ਨਾਹ ਕਰ ਕੇ ਉਸ 'ਤੇ ਤੇਜ਼ਾਬ ਪਾ ਦਿੱਤਾ, ਜਿਸ ਕਾਰਨ ਉਸ ਦੀ ਹਾਲਤ ਨਾਜ਼ੁਕ ਹੋਣ 'ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਸਰਹੱਦ ਪਾਰ ਸੂਤਰਾਂ ਅਨੁਸਾਰ ਇਕ ਵਿਆਹੁਤਾ ਜੋ ਕਿ 2 ਬੱਚਿਆਂ ਦੀ ਮਾਂ ਹੈ, ਬੀਤੀ ਰਾਤ ਘਰ ਦੇ ਵਿਹੜੇ ਵਿਚ ਬੱਚਿਆਂ ਨਾਲ ਸੌਂ ਰਹੀ ਸੀ ਕਿ ਅਚਾਨਕ ਦੋ ਮੂੰਹ 'ਤੇ ਕੱਪੜਾ ਬੰਨ੍ਹੇ ਵਿਅਕਤੀ ਘਰ ਵਿਚ ਦਾਖ਼ਲ ਹੋ ਗਏ ਅਤੇ ਪਿਸਤੌਲ ਦੀ ਨੋਕ 'ਤੇ ਉਸ ਨਾਲ ਦੋਵਾਂ ਨੇ ਜਬਰ-ਜ਼ਨਾਹ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਪੀੜਤਾ ਦੇ ਵਾਲ ਕੱਟ ਦਿੱਤੇ ਅਤੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ। ਤੇਜ਼ਾਬ ਕਾਰਣ ਉਸ ਦਾ ਚਿਹਰਾ ਅਤੇ ਛਾਤੀ ਸੜ ਗਈ। ਘਟਨਾ ਸਮੇਂ ਪੀੜਤਾ ਦਾ ਪਤੀ ਕਰਾਚੀ ਵਿਚ ਆਪਣੀ ਨੌਕਰੀ 'ਤੇ ਸੀ। ਜਦੋਂ ਉਸ ਨੇ ਰੌਲਾ ਪਾਇਆ ਤਾਂ ਦੋਸ਼ੀ ਉਥੋਂ ਫਰਾਰ ਹੋ ਗਏ। ਲੋਕਾਂ ਨੇ ਪੀੜਤਾ ਨੂੰ ਹਸਪਤਾਲ ਦਾਖ਼ਲ ਕਰਵਾਇਆ। ਇਸ ਸਬੰਧੀ ਪੁਲਸ ਨੇ 2 ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਅਸ਼ਲੀਲ ਫੋਟੋ ਬਣਾ ਕੇ ਕਰਦੇ ਸੀ ਬਲੈਕਮੇਲ, ਲੜਕੀ ਨੇ ਕੀਤੀ ਖੁਦਕੁਸ਼ੀ
NEXT STORY