ਪਾਤੜਾਂ (ਸਨੇਹੀ) : ਪਾਤੜਾਂ ਪੁਲਸ ਨੇ ਇਕ ਦੁਕਾਨਦਾਰ ਤੋਂ ਕਰੇਟਾ ਗੱਡੀ ਖਰੀਦ ਕੇ ਉਸ ਨਾਲ 7 ਲੱਖ 70 ਹਜ਼ਾਰ ਰੁਪਏ ਦੀ ਧੋਖਾਦੇਹੀ ਕਰਨ ਵਾਲੇ 2 ਵਿਅਕਤੀਆਂ ਖਿਲਾਫ ਕੇਸ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਜਗਦੀਸ਼ ਰਾਏ ਪੁੱਤਰ ਚਿਰੰਜੀ ਲਾਲ ਵਾਸੀ ਪੀਰ ਕਾਲੋਨੀ ਪਾਤੜਾਂ ਨੇ ਦੱਸਿਆ ਕਿ ਉਸ ਦੀ ਰੋਇਲ ਸਿਟੀ ਪਾਤੜਾਂ ਵਿਖੇ ਕਾਰ ਸੇਲ/ਪ੍ਰਚੇਜ਼ ਦੀ ਦੁਕਾਨ ਹੈ। ਮਿਤੀ 10-3-2025 ਨੂੰ ਰਵਿੰਦਰ ਸਿੰਘ ਅਤੇ ਬਲਜੀਤ ਸਿੰਘ ਵਾਸੀਆਨ ਪੱਤੀ ਲੰਮਿਆਂ ਦੀ ਖਡੂਰ ਸਾਹਿਬ ਜ਼ਿਲਾ ਤਰਨਤਾਰਨ ਨੇ ਉਸ ਨੂੰ ਵਿਸ਼ਵਾਸ ’ਚ ਲੈ ਕੇ ਉਸ ਪਾਸੋਂ ਇਕ ਕਰੇਟਾ ਗੱਡੀ ਨੰਬਰ ਯੂ ਪੀ 14 ਈ ਐੱਨ -0039 ਖਰੀਦ ਲਈ ਅਤੇ ਬਕਾਇਆ ਰਹਿੰਦੀ ਰਕਮ 7 ਲੱਖ 70 ਹਜ਼ਾਰ ਰੁਪਏ ਨਾ ਦੇ ਕੇ ਉਸ ਨਾਲ ਧੋਖਾਦੇਹੀ ਕੀਤੀ ਹੈ।
ਪੁਲਸ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 234, ਮਿਤੀ 25-7-2026, ਧਾਰਾ 316(2), 318(4) ਬੀ. ਐੱਨ. ਐੱਸ. ਤਹਿਤ ਥਾਣਾ ਪਾਤੜਾਂ ਵਿਖੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਮੁਕੱਦਮਾ ਦਰਖਾਸਤ ਨੰਬਰ 1839/ਪੇਸ਼ੀ ਮਿਤੀ 24-7-2026 ਦੇ ਆਧਾਰ ’ਤੇ ਦਰਜ ਰਜਿਸਟਰ ਹੋਇਆ ਹੈ।
ਕਰੇਟਾ ਗੱਡੀ ਖ਼ਰੀਦ ਕੇ 7 ਲੱਖ 70 ਹਜ਼ਾਰ ਰੁਪਏ ਦੀ ਕੀਤੀ ਧੋਖਾਧੜੀ, 2 ਖ਼ਿਲਾਫ਼ ਕੇਸ ਦਰਜ
NEXT STORY