ਫਤਿਹਗੜ੍ਹ ਸਾਹਿਬ (ਜੱਜੀ)- ਪੰਜਾਬ ਸਰਕਾਰ ਡਰਾਈਵਰ ਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਇੰਦਰ ਸਿੰਘ ਰਾਏ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ’ਚ ਫਤਿਹਗਡ਼੍ਹ ਸਾਹਿਬ ਵਿਖੇ ਹੋਈ, ਜਿਸ ’ਚ ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਭੰਗੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੀਟਿੰਗ ’ਚ ਡਰਾਈਵਰਾਂ ਦੀਆਂ ਮੁਸ਼ਕਿਲਾ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇੰਦਰ ਸਿੰਘ ਰਾਏ ਨੇ ਦੱਸਿਆ ਕਿ ਇਸ ਮੀਟਿੰਗ ’ਚ ਸਰਕਾਰ ਤੋਂ ਮੰਗਾਂ ਮੰਨਵਾਉਣ ਤੇ ਡਰਾਈਵਰ ਯੂਨੀਅਨ ਦੀਅਾਂ ਮੰਗਾਂ ਸਬੰਧੀ ਜਾਂ ਹੋਰ ਜੋ ਕੋਰਟ ਕੇਸ ਚੱਲ ਰਹੇ ਹਨ ਲਈ 9 ਮੈਂਬਰੀ ਕਮੇਟੀ ਦੀ ਗਠਨ ਕੀਤਾ ਗਿਆ। ਇਸ ਕਮੇਟੀ ’ਚ ਮਨਮੋਹਨ ਸਿੰਘ ਚੰਡੀਗਡ਼੍ਹ, ਗੋਬਿੰਦਰ ਸਿੰਘ ਬਠਿੰਡਾ, ਜਸਪਾਲ ਸਿੰਘ ਫਤਿਹਗਡ਼੍ਹ ਸਾਹਿਬ, ਰੂਪ ਸਿੰਘ ਗੁਰਦਾਸਪੁਰ, ਸੰਜੀਵ ਚੰਡੀਗਡ਼੍ਹ, ਦਲਜੀਤ ਕੌਸ਼ਲ, ਸੁਰਿੰਦਰ ਸਿੰਘ ਖਜ਼ਾਨਚੀ, ਯਾਦਵਿੰਦਰ ਸਿੰਘ ਚੰਡੀਗਡ਼੍ਹ ਸ਼ਾਮਲ ਹਨ। ਇਸ ਮੌਕੇ ਜਸਪਾਲ ਸਿੰਘ ਜ਼ਿਲਾ ਪ੍ਰਧਾਨ, ਹਰਪ੍ਰੀਤ ਸਿੰਘ, ਸੁਰਜੀਤ ਸਿੰਘ ਧੀਰਪੁਰ, ਗੁਰਮੁਖ ਸਿੰਘ, ਸਰਬਜੀਤ ਸਿੰਘ, ਹਾਕਮ ਸਿੰਘ, ਅਜਮੇਰ ਸਿੰਘ, ਗੁਰਤੇਜ ਸਿੰਘ, ਜਗਤਾਰ ਸਿੰਘ, ਰਾਜ ਕੁਮਾਰ, ਰਾਜਿੰਦਰ ਸਿੰਘ, ਹਰਭਜਨ ਸਿੰਘ, ਜਸਪਾਲ ਸਿੰਘ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਨਾਮ ਸਿੰਘ, ਅਵਤਾਰ ਸਿੰਘ, ਕੇਵਲ ਸਿੰਘ ਲੁਧਿਆਣਾ ਤੇ ਹੋਰ ਹਾਜ਼ਰ ਸਨ।
ਵਿਸ਼ਵ ਏਡਜ਼ ਦਿਵਸ ਮੌਕੇ ਸਫਾਈ ਸੇਵਕਾਂ ਲਈ ਲਾਇਆ ਚੈੱਕਅਪ ਕੈਂਪ
NEXT STORY