ਫਤਿਹਗੜ੍ਹ ਸਾਹਿਬ (ਬਖਸ਼ੀ)- ਬੱਚਿਆਂ ਨੂੰ ਪਡ਼੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮਾਂ ’ਚ ਵੀ ਭਾਗ ਲੈਣਾ ਚਾਹੀਦਾ ਹੈ। ਇਹ ਗੱਲ ਮੁੱਖ ਮਹਿਮਾਨ ਸਮਾਜ ਸੇਵੀ ਅੰਮ੍ਰਿਤਪਾਲ ਸਿੰਘ ਜੱਗੀ ਤੇ ਵਿਸ਼ੇਸ਼ ਮਹਿਮਾਨ ਕੌਂਸਲਰ ਗੁਲਸ਼ਨ ਰਾਏ ਬੌਬੀ ਨੇ ਸੀ. ਪੀ. ਕਾਨਵੈਂਟ ਸਕੂਲ ਹਮਾਂਯੂੰਪੁਰ ਸਰਹਿੰਦ ਵਲੋਂ ਕਰਵਾਏ ਸਾਲਾਨਾ ਸਮਾਗਮ ਦੀ ਜੋਤੀ ਪ੍ਰਚੰਡ ਕਰ ਕੇ ਸ਼ੁਰੂਆਤ ਕਰਵਾਉਣ ਮੌਕੇ ਕਹੀ। ਇਸ ਦੌਰਾਨ ਬੱਚਿਆਂ ਵਲੋਂ ਭੰਗਡ਼ਾ, ਗੱਤਕਾ, ਡਾਂਸ, ਧਾਰਮਿਕ ਗੀਤ ਆਦਿ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਦੌਰਾਨ ਪਡ਼੍ਹਾਈ ’ਚ ਮੱਲਾਂ ਮਾਰਨ ਤੇ ਸਮਾਗਮ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਧਾਨ ਰਣਬੀਰ ਕੌਰ, ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਪ੍ਰਿੰਸੀਪਲ ਜੋਤੀ ਉਭੀ ਤੋਂ ਇਲਾਵਾ ਬੱਚਿਆਂ ਦੇ ਮਾਪੇ ਤੇ ਸਕੂਲ ਸਟਾਫ ਵੱਡੀ ਗਿਣਤੀ ’ਚ ਹਾਜ਼ਰ ਸੀ।
ਵਰਲਡ ਯੂਨੀਵਰਸਿਟੀ ਵਿਖੇ ਟੇਲੈਂਟ ਹੰਟ-2018 ਆਯੋਜਿਤ
NEXT STORY