ਪਟਿਆਲਾ (ਬਲਜਿੰਦਰ) : ਪੀ. ਓ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਏ. ਐੱਸ. ਆਈ. ਸਤਨਾਮ ਸਿੰਘ ਦੀ ਅਗਵਾਈ ਹੇਠ 2 ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪਹਿਲੇ ਕੇਸ ’ਚ ਸਤਨਾਮ ਸਿੰਘ ਉਰਫ ਸੱਤੀ ਪੁੱਤਰ ਜਸਵੀਰ ਸਿੰਘ ਵਾਸ ਪਿੰਡ ਰੋਹਟੀ ਖਾਸ ਤਹਿ ਨਾਭਾ ਜ਼ਿਲਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਹੈ। ਉਸ ਖਿਲਾਫ ਥਾਣਾ ਸਦਰ ਨਾਭਾ ਵਿਖੇ 379 ਅਤੇ 411 ਆਈ. ਪੀ. ਸੀ. ਤਹਿਤ ਕੇਸ ਦਰਜ ਹੈ। ਮਾਣਯੋਗ ਅਦਾਲਤ ਨੇ ਸਤਨਾਮ ਸਿੰਘ ਨੂੰ 30 ਅਕਤੂਬਰ 2025 ਨੂੰ ਪੀ. ਓ. ਕਰਾਰ ਦੇ ਦਿੱਤਾ ਸੀ।
ਦੂਜੇ ਕੇਸ ’ਚ ਮਨੋਜ ਕੁਮਾਰ ਪੁੱਤਰ ਅਮਰੀਕ ਸਿੰਘ ਵਾਸੀ ਧੀਰੂ ਦੀ ਬਸਤੀ ਨੇੜੇ ਇੰਦਰ ਦਾਸ ਦਾ ਡੇਰਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਬਖਸ਼ੀਵਾਲਾ ਵਿਖੇ 457, 380, 411 ਆਈ. ਪੀ. ਸੀ. ਤਹਿਤ ਕੇਸ ਦਰਜ ਹੈ। ਮਾਣਯੋਗ ਅਦਾਲਤ ਨੇ ਮਨੋਜ ਕੁਮਾਰ ਨੂੰ 27 ਅਕਤੂਬਰ 2025 ਨੂੰ ਪੀ. ਓ. ਕਰਾਰ ਦਿੱਤਾ ਸੀ। ਉਕਤ ਭਗੌੜਿਆਂ ਨੂੰ ਗ੍ਰਿਫਤਾਰ ਕਰਨ ਵਿਚ ਜਸਪਾਲ ਸਿੰਘ, ਬਲਵਿੰਦਰ ਸਿੰਘ, ਦਰਸ਼ਨ ਸਿੰਘ ਅਤੇ ਕ੍ਰਿਸ਼ਨ ਬੱਬਰ (ਸਾਰੇ ਏ. ਐੱਸ. ਆਈਜ਼) ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
ਹਾਏ ਓ ਰੱਬਾ, ਇੰਨਾ ਕਹਿਰ! ਧੀ ਦੀ ਡੋਲੀ ਤੋਂ ਕੁਝ ਘੰਟਿਆਂ ਬਾਅਦ ਹੀ ਉੱਠੀ ਮਾਪਿਆਂ ਦੀ ਅਰਥੀ
NEXT STORY