ਪਾਤੜਾਂ/ਸ਼ੁਤਰਾਣਾ (ਸੁਖਦੀਪ ਸਿੰਘ ਮਾਨ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਐੱਸ.ਸੀ. ਸੈੱਲ ਪੰਜਾਬ ਦੇ ਕੋਆਰਡੀਨੇਟਰ ਨੱਛਤਰ ਸਿੰਘ ਅਰਾਈਮਾਜਰਾ ਸੰਭਾਵੀ ਉਮੀਦਵਾਰ ਹਲਕਾ ਸੁਤਰਾਣਾ ਨੇ ਅੱਜ ਹਲਕਾ ਸ਼ੁਤਰਾਣਾ ਦੀਆਂ ਦਰਜਨਾਂ ਅਨਾਜ ਮੰਡੀਆਂ ਦਾ ਤੂਫ਼ਾਨੀ ਦੌਰਾ ਕਰਦਿਆਂ ਸਰਕਾਰ ਦੇ ਕਿਸਾਨ ਵਿਰੋਧੀ ਨੀਤੀਆਂ ਦੀ ਜੰਮ ਕੇ ਖਿਚਾਈ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਾਈਮਾਜਰਾ ਨੇ ਕਿਹਾ ਕਿ ਮੰਡੀਆਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ, ਜਿੱਥੇ ਕਿਸਾਨ ਪਿਛਲੇ ਦੋ-ਦੋ ਹਫ਼ਤਿਆਂ ਤੋਂ ਆਪਣੀ ਜਿਣਸ ਵੇਚਣ ਲਈ ਰਾਤਾਂ ਕੱਟਣ ਲਈ ਮਜਬੂਰ ਹਨ, ਉੱਥੇ ਖ਼ਰੀਦੀ ਗਈ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਅੰਦਰ ਤਿਲ ਸੁੱਟਣ ਦੀ ਜਗ੍ਹਾ ਵੀ ਨਹੀਂ ਬਚੀ। ਉਨ੍ਹਾਂ ਸਰਕਾਰ 'ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਫ਼ਸਲ ਵੇਚ ਚੁੱਕੇ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਨਾ ਹੋਣ ਕਾਰਨ ਪੂਰੇ ਬਾਜ਼ਾਰ ਅਤੇ ਵਪਾਰ ਵਿਚ ਵੱਡੀ ਖੜੋਤ ਆ ਗਈ ਹੈ।
ਅਰਾਈਮਾਜਰਾ ਨੇ ਸਵਾਲ ਚੁੱਕਿਆ ਕਿ ਜੇਕਰ ਸਰਕਾਰ ਪੈਸੇ ਜਾਰੀ ਨਹੀਂ ਕਰੇਗੀ ਤਾਂ ਕਿਸਾਨ ਆਪਣੇ ਕੇ.ਸੀ.ਸੀ ਲਿਮਟਾਂ ਅਤੇ ਸੁਸਾਇਟੀਆਂ ਦੇ ਕਰਜ਼ੇ ਕਿਵੇਂ ਭਰਨਗੇ ਅਤੇ ਜਦੋਂ ਤੱਕ ਕਿਸਾਨ ਕੋਲ ਪੈਸਾ ਨਹੀਂ ਆਵੇਗਾ, ਉਦੋਂ ਤੱਕ ਬਾਜ਼ਾਰ ਵਿਚ ਰੌਣਕ ਕਿਵੇਂ ਪਰਤੇਗੀ? ਅਰਾਈਮਾਜਰਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਲਿਫਟਿੰਗ ਅਤੇ ਅਦਾਇਗੀ ਦਾ ਮਸਲਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਸਰਕਾਰ ਨੂੰ ਲੋਕਾਂ ਦੇ ਭਾਰੀ ਰੋਸ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਉਨ੍ਹਾਂ ਨਾਲ ਸੁਭਾਸ਼ ਚੰਦ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਮੰਡੀ ਬਾਦਸ਼ਾਹਪੁਰ-ਨਨਹੇੜਾ, ਭਗਵਾਨ ਦਾਸ, ਚਮਨ ਲਾਲ, ਡਾ. ਕਰਮ ਚੰਦ, ਨਰਿੰਦਰ ਸਿੰਘ ਨਨਹੇੜਾ, ਭੁਪਿੰਦਰ ਸਿੰਘ, ਗੁਰਿੰਦਰ ਸਿੰਘ ਭੰਗੂ ਅਤੇ ਦੇਸ਼ ਰਾਜ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਪੰਜਾਬ : ਪਿਆਕੜਾਂ ਲਈ ਖ਼ਤਰੇ ਦੀ ਘੰਟੀ, ਹੋਸ਼ ਉਡਾ ਦੇਵੇਗੀ ਇਹ ਖ਼ਬਰ
NEXT STORY