ਚੰਡੀਗੜ੍ਹ (ਬਿਊਰੋ)- ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨਿਸ਼ਾ ਬਾਨੋ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਨੇ ਆਪਣੇ ਜਨਮ ਦਿਨ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਸ ਨੇ ਖ਼ੁਦ ਨੂੰ ਹੀ ਜਨਮਦਿਨ ਦੀ ਵਧਾਈ ਦਿੱਤੀ ਹੈ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਨਿਸ਼ਾ ਬਾਨੋ ਦੇ ਮੂੰਹ ‘ਤੇ ਕੇਕ ਲੱਗਿਆ ਹੋਇਆ ਹੈ ਅਤੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ।
ਸੋਸ਼ਲ ਮੀਡੀਆ ‘ਤੇ ਨਿਸ਼ਾ ਬਾਨੋ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ। ਅਦਾਕਾਰੀ ਦੇ ਨਾਲ-ਨਾਲ ਉਹ ਪੰਜਾਬੀ ਗੀਤ ਵੀ ਗਾੳਂਦੀ ਹੈ ਅਤੇ ਗਾਇਕੀ ਦੇ ਖੇਤਰ ‘ਚ ਵੀ ਉਨ੍ਹਾਂ ਦਾ ਚੰਗਾ ਨਾਮ ਹੈ। ਕਲਾ ਦੇ ਖੇਤਰ ‘ਚ ਉਨ੍ਹਾਂ ਦੀ ਰੂਚੀ ਸ਼ੁਰੂ ਤੋਂ ਹੀ ਸੀ।
ਨਿਸ਼ਾ ਬਾਨੋ ਦੀ ਕਲਾ ਖੇਤਰ ਵਿੱਚ ਰੂਚੀ ਬਚਪਨ ਤੋਂ ਸੀ। ਉਸ ਨੇ ਸਕੂਲ ਕਾਲਜ ਅਤੇ ਯੂਨੀਵਰਸਿਟੀ ਪੱਧਰ 'ਤੇ ਆਪਣੇ ਹੁਨਰ ਨੂੰ ਪੇਸ਼ ਕੀਤਾ। ਕਲਾ ਖੇਤਰ ਵਿੱਚ ਅਸਲੀ ਪਛਾਣ ਭਗਵੰਤ ਮਾਨ ਦੇ ਟੈਲੀਵੀਜ਼ਨ ਲੜੀਵਾਰਾਂ ਤੋਂ ਮਿਲੀ। ਇਸ ਦੌਰਾਨ ਬੀਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਨਾਲ ਕੰਮ ਕੀਤਾ।
ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਨੇ 'ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ' ਦਾ ਕੱਢਿਆ ਰੀਮੇਕ
NEXT STORY