ਚੰਡੀਗੜ੍ਹ : ਪੰਜਾਬੀ ਫਿਲਮ 'ਵਿਸਾਖੀ ਲਿਸਟ' ਇੱਜ਼ਤ ਨਾਲ ਬਰੀ ਹੋ ਸਕਣ ਦੀ ਉਮੀਦ ਵਾਲੇ ਦੋ ਕੈਦੀਆਂ ਦੇ ਜੇਲ ਤੋਂ ਫਰਾਰ ਹੋ ਕੇ ਵਾਪਸ ਅੰਦਰ ਜਾਣ ਦੀ ਇਕ ਹਾਸ ਭਰਪੂਰ ਰੋਮਾਂਚਕ ਕਹਾਣੀ ਹੈ। ਫਿਲਮ ਦੀ ਅਸਾਧਾਰਣ ਕਹਾਣੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਫਿਲਮ ਦੇ ਮੁੱਖ ਕਲਾਕਾਰ ਜਿੰਮੀ ਸ਼ੇਰਗਿੱਲ ਇਸ ਨੂੰ ਲੈ ਕੇ ਖਾਸੇ ਉਤਸ਼ਾਹਿਤ ਹਨ। ਜਿੰਮੀ ਨੇ ਸਾਡੇ ਨਾਲ ਫਿਲਮ ਬਾਰੇ ਇਕ ਰੋਚਕ ਕਿੱਸਾ ਸਾਂਝਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਜਿੰਮੀ ਪਹਿਲੀ ਵਾਰ ਨਿਰਦੇਸ਼ਕ ਸਮੀਪ ਕੰਗ ਨਾਲ ਕੰਮ ਕਰ ਰਹੇ ਹਨ। ਜਿੰਮੀ ਨੇ ਕਿਹਾ, 'ਇਹ ਫਿਲਮ ਇਕ ਸੰਪੂਰਨ ਇੰਟਰਟੇਨਰ ਹੈ ਅਤੇ ਸਮੀਪ ਨਾਲ ਕੰਮ ਕਰਨਾ ਬਿਹਤਰੀਨ ਅਨੁਭਵ ਰਿਹਾ। ਮੈਂ ਉਨ੍ਹਾਂ ਦੇ ਕੰਮ ਨੂੰ ਹਮੇਸ਼ਾ ਸਲਾਹਿਆ ਹੈ।'
ਸ਼ੂਟਿੰਗ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਜਿੰਮੀ ਨੇ ਇਕ ਰੋਚਕ ਗੱਲ ਦੱਸੀ ਕਿ ਕਿਵੇਂ ਉਨ੍ਹਾਂ ਨੇ ਸਰਦੀਆਂ ਦੇ ਦਿਨਾਂ ਵਿਚ ਗਰਮੀਆਂ ਦਾ ਸੀਨ ਕ੍ਰਿਏਟ ਕਰ ਦਿੱਤਾ। ਉਨ੍ਹਾਂ ਦੱਸਿਆ,'ਅਸੀਂ ਸਰਦੀਆਂ ਵਿਚ ਸ਼ੂਟਿੰਗ ਕਰ ਰਹੇ ਸੀ ਅਤੇ ਇਕ ਸੀਨ ਸੀ, ਜਿਥੇ ਅਸੀਂ ਗਰਮੀ ਦਿਖਾਉਣੀ ਸੀ। ਅਸੀਂ ਰਸਤੇ ਤੋਂ ਗੁਜ਼ਰ ਰਹੇ ਦੋ ਲੋਕਾਂ ਤੋਂ ਉਨ੍ਹਾਂ ਦੀ ਗੱਡੀ ਅਤੇ ਕੱਪੜੇ ਖੋਹਣੇ ਸਨ। ਉਸ ਰਾਤ ਇੰਨੀ ਠੰਡ ਸੀ ਕਿ ਅਸੀਂ ਸਭ ਕੰਬ ਰਹੇ ਸੀ ਪਰ ਉਹ ਦੋਨੋਂ ਐਕਟਰ ਆਪਣੇ ਅੰਡਰਗਾਰਮੈਂਟਸ ਵਿਚ ਸਨ। ਮੈਂ ਸਹੀ ਮਾਇਨੇ ਵਿਚ ਅਜਿਹੇ ਮਿਹਨਤੀ ਕਲਾਕਾਰਾਂ ਦੀ ਇੱਜ਼ਤ ਕਰਦਾ ਹਾਂ।' ਅਮੋਲਕ ਸਿੰਘ ਗਾਖਲ ਦੀ ਇਸ ਪੇਸ਼ਕਸ਼ ਦਾ ਨਿਰਮਾਣ ਕੀਤਾ ਹੈ ਪਲਵਿੰਦਰ ਸਿੰਘ ਗਾਖਲ, ਗੁਰਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਨੇ। ਲੀਡ ਰੋਲ ਵਿਚ ਜਿੰਮੀ ਸ਼ੇਰਗਿੱਲ ਦੇ ਨਾਲ ਫਿਲਮੀ ਡੈਬਿਊ ਕਰ ਰਹੇ ਸੁਨੀਲ ਗ੍ਰੋਵਰ ਹਨ ਅਤੇ ਨਾਲ ਹਨ ਸ਼ਰੁਤੀ ਸੋਢੀ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਰਾਣਾ ਰਣਬੀਰ, ਨਿਸ਼ਾ ਬਾਨੋ ਅਤੇ ਕਰਮਜੀਤ ਅਨਮੋਲ। ਕੁਝ ਹੀ ਦਿਨ ਪਹਿਲਾਂ ਗਾਖਲ ਬ੍ਰਦਰਸ ਇੰਟਰਟੇਨਮੈਂਟ ਮਿਊਜ਼ਿਕ ਲੇਬਲ 'ਤੇ ਫਿਲਮ ਦਾ ਸੰਗੀਤ ਵੀ ਲਾਂਚ ਕੀਤਾ ਗਿਆ ਹੈ। ਇਹ ਫਿਲਮ 22 ਅਪ੍ਰੈਲ 2016 ਨੂੰ ਰਿਲੀਜ਼ ਹੋਵੇਗੀ।
ਦਿਲਜੀਤ, ਸ਼ਾਹਿਦ ਤੋਂ ਬਾਅਦ 'ਉੜਤਾ ਪੰਜਾਬ' ਦਾ ਸਾਹਮਣੇ ਆਇਆ ਕਰੀਨਾ ਕਪੂਰ ਦਾ ਪੋਸਟਰ Watch Video and Pics
NEXT STORY