ਸੁਜਾਨਪੁਰ, ਪਠਾਨਕੋਟ, (ਜੋਤੀ, ਸ਼ਾਰਦਾ)- ਸੁਜਾਨਪੁਰ ਪੁਲਸ ਨੇ ਇਕ ਵਿਅਕਤੀ ਨੂੰ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ ਹੈ, ਜਿਸ ਦੀ ਪਛਾਣ ਰਾਜੇਸ਼ ਕੁਮਾਰ ਪੁੱਤਰ ਪ੍ਰੇਮ ਨਾਥ ਵਾਸੀ ਰਾਮਪੁਰਾ ਮੁਹੱਲਾ ਪਠਾਨਕੋਟ ਦੇ ਰੂਪ 'ਚ ਹੋਈ ਹੈ।
ਥਾਣਾ ਮੁਖੀ ਹਰਕ੍ਰਿਸ਼ਨ ਨੇ ਦੱਸਿਆ ਕਿ ਏ. ਐੱਸ. ਆਈ. ਬਲਵਿੰਦਰ ਕੁਮਾਰ ਆਪਣੀ ਟੀਮ ਨਾਲ ਪੁਲ ਨੰਬਰ-5 ਦੇ ਨੇੜੇ ਗਸ਼ਤ ਕਰ ਰਿਹਾ ਸੀ। ਇਸ ਦੌਰਾਨ ਉਕਤ ਵਿਅਕਤੀ ਪੁਲਸ ਨੂੰ ਵੇਖ ਕੇ ਭੱਜਣ ਲੱਗਾ ਤਾਂ ਪੁਲਸ ਨੇ ਸਰਗਰਮੀ ਦਿਖਾਉਂਦੇ ਹੋਏ ਵਿਅਕਤੀ ਨੂੰ ਮੌਕੇ 'ਤੇ ਫੜ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 50 ਨਸ਼ੀਲੇ ਕੈਪਸੂਲ ਬਰਾਮਦ ਹੋਏ, ਜਿਸ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਪੇਸ਼ੇ ਤੋਂ ਆਟੋ ਡਰਾਈਵਰ ਹੈ ਅਤੇ ਹਿਮਾਚਲ ਪ੍ਰਦੇਸ਼ ਤੋਂ ਸਸਤੇ ਰੇਟ ਵਿਚ ਨਸ਼ੀਲੇ ਕੈਪਸੂਲ ਲਿਆ ਕੇ ਸੁਜਾਨਪੁਰ ਵਿਚ ਵੇਚਦਾ ਸੀ।
ਚੱਲਦੇ ਰੇਤਾ ਦੇ ਨਾਜਾਇਜ਼ ਖੱਡਿਆਂ 'ਤੇ ਛਾਪੇਮਾਰੀ
NEXT STORY