ਚੱਬੇਵਾਲ, (ਗੁਰਮੀਤ)– ਜ਼ਿਲਾ ਪੁਲਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਮੁੱਖੀ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਨਾਕਾਬੰਦੀ ਦੌਰਾਨ 5 ਕਿਲੋ ਡੋਡਿਅਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਥਾਣਾ ਮੁਖੀ ਬਲਵਿੰਦਰ ਸਿੰਘ ਅਨੁਸਾਰ ਏ.ਐੱਸ.ਆਈ. ਓਮ ਪ੍ਰਕਾਸ਼ ਨੇ ਨਾਕਾਬੰਦੀ ਦੌਰਾਨ ਸਰਹਾਲਾ ਕਲਾਂ ਨੇਡ਼ੇ ਇਕ ਵਿਅਕਤੀ ਨੂੰ ਸ਼ੱਕੀ ਤੌਰ ’ਤੇ ਰੋਕਿਆ ਅਤੇ ਤਲਾਸ਼ੀ ਦੌਰਾਨ ਮੱਖਣ ਪੁੱਤਰ ਗਿਆਨ ਚੰਦ ਵਾਸੀ ਹਕੂਮਤਪੁਰ ਥਾਣਾ ਚੱਬੇਵਾਲ ਕੋਲੋਂ 5 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਕੀਤੇ। ਥਾਣਾ ਪੁਲਸ ਨੇ ਦੋਸ਼ੀ ਨੂੰ ਕਾਬੂ ਕਰਕੇ 15-61-85 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੈਟਿੰਗ ਤੇ ਸਿਫਾਰਸ਼ ਤੋਂ ਬਿਨਾਂ ਬਣ ਰਹੀਆਂ ਇਮਾਰਤਾਂ ਦੇ ਹੀ ਕੀਤੇ ਜਾ ਰਹੇ ਹਨ ਚਲਾਨ
NEXT STORY