ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ) - ਸੜਕ ਪਾਰ ਕਰ ਕੇ ਪਿਸ਼ਾਬ ਕਰਨ ਜਾ ਰਹੇ ਇਕ ਵਿਅਕਤੀ ਦੀ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ 'ਤੇ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਥਾਣਾ ਭਵਾਨੀਗੜ੍ਹ ਦੇ ਸਹਾਇਕ ਥਾਣੇਦਾਰ ਰਵਿੰਦਰ ਸਿੰਘ ਨੇ ਦੱਸਿਆ ਕਿ ਮੁਦਈ ਖੁਸ਼ਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਗੋਰਖਨਾਥ ਥਾਣਾ ਬਰੇਟਾ ਜ਼ਿਲਾ ਮਾਨਸਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ 3 ਅਪ੍ਰੈਲ ਨੂੰ ਅਜਮੇਰ ਸਿੰਘ ਪੁੱਤਰ ਰੁਲੀਆ ਸਿੰਘ ਵਾਸੀ ਕਾਹਨਗੜ੍ਹ ਥਾਣਾ ਬਰੇਟਾ ਜ਼ਿਲਾ ਮਾਨਸਾ ਕਿਸਾਨ ਸੰਗਠਨ ਨਾਲ ਚੰਡੀਗੜ੍ਹ ਆਏ ਸਨ ਜੋ ਰੈਲੀ ਖਤਮ ਹੋਣ ਦੇ ਬਾਅਦ ਵਾਪਸ ਆ ਰਹੇ ਸਨ ਤਾਂ ਕਰੀਬ ਸ਼ਾਮ 7.30 ਵਜੇ ਪਿੰਡ ਚੰਨੋਂ ਤੋਂ ਕੁਝ ਅੱਗੇ ਏ-ਸਟਾਰ ਢਾਬੇ 'ਤੇ ਗੱਡੀ ਰੋਕ ਕੇ ਪਿਸ਼ਾਬ ਕਰਨ ਲੱਗੇ ਤੇ ਜਦੋਂ ਉਕਤ ਅਜਮੇਰ ਸਿੰਘ ਸੜਕ ਪਾਰ ਕਰਨ ਲੱਗਾ ਤਾਂ ਇਕ ਅਣਪਛਾਤੇ ਵਾਹਨ ਦਾ ਅਣਪਛਾਤਾ ਡਰਾਈਵਰ ਉਸ ਨੂੰ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਅਜਮੇਰ ਸਿੰਘ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ 'ਚ ਭਰਤੀ ਕਰਵਾਇਆ ਗਿਆ, ਜਿਥੇ 4 ਅਪ੍ਰੈਲ ਨੂੰ ਉਸ ਦੀ ਮੌਤ ਹੋ ਗਈ। ਪੁਲਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨਂੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਲੰਧਰ : ਨਗਰ ਨਿਗਮ ਦੀ ਵੱਡੀ ਅਣਗਿਹਲੀ ਕਾਰਨ ਨੌਜਵਾਨ ਦੀ ਮੌਤ
NEXT STORY