ਸਾਦਿਕ, (ਪਰਮਜੀਤ)- ਬੀਤੀ ਰਾਤ ਸਾਦਿਕ ਪਿੰਡ ਦੇ ਕੋਲ ਜਨੇਰੀਆਂ ਵਾਲੀ ਸੜਕ 'ਤੇ ਮੋਟਰਸਾਈਕਲ ਅਤੇ ਸਾਈਕਲ ਵਿਚਕਾਰ ਹੋਈ ਟੱਕਰ ਹੋ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਜਗਰੂਪ ਸਿੰਘ ਪੁੱਤਰ ਪਿਪਲ ਸਿੰਘ ਵਾਸੀ ਚੱਕਸ਼ਾਹੂ ਜਨੇਰੀਆਂ ਵੱਲੋਂ ਆ ਰਿਹਾ ਸੀ ਕਿ ਸਾਈਕਲ 'ਤੇ ਆ ਰਹੇ ਵਿਸਾਖਾ ਸਿੰਘ ਪੁੱਤਰ ਬੱਗਾ ਸਿੰਘ ਵਿਚ ਉਸ ਦਾ ਮੋਟਰਸਾਈਕਲ ਜਾ ਵੱਜਾ, ਜਿਸ ਕਾਰਨ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਏ. ਐੱਸ. ਆਈ. ਬੂਟਾ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜੇ ਅਤੇ ਵਿਸਾਖਾ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਭੇਜਿਆ, ਜਦਕਿ ਮੋਟਰਸਾਈਕਲ ਸਵਾਰ ਜਗਰੂਪ ਸਿੰਘ ਨੂੰ ਪਹਿਲਾਂ ਸਾਦਿਕ ਦੇ ਇਕ ਨਿੱਜੀ ਹਸਪਤਾਲ ਲਿਆਂਦਾ ਅਤੇ ਫਿਰ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਵੀ ਮੈਡੀਕਲ ਹਸਪਤਾਲ, ਫਰੀਦਕੋਟ ਭੇਜ ਦਿੱਤਾ, ਜਦਕਿ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਵਿਸਾਖਾ ਸਿੰਘ ਦੀ ਮੌਤ ਹੋ ਗਈ।
ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਥਾਣਾ ਮੁਖੀ ਗੁਰਜੰਟ ਸਿੰਘ ਨੇ ਦੱਸਿਆ ਕਿ ਬਲਕਾਰ ਸਿੰਘ ਪੁੱਤਰ ਭਗਤ ਸਿੰਘ ਦੇ ਬਿਆਨਾਂ 'ਤੇ ਮੋਟਰਸਾਈਕਲ ਸਵਾਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਹਾਦਸੇ 'ਚ 2 ਔਰਤਾਂ ਜ਼ਖ਼ਮੀ
NEXT STORY